ਮੁੱਖ ਮੰਤਰੀ ਮਾਨ ਜਪਾਨ ਤੇ ਦੱਖਣੀ ਕੋਰੀਆ ਦੇ ਦੌਰੇ ’ਤੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਫ਼ਦ ਅੱਜ ਜਪਾਨ ਅਤੇ ਦੱਖਣੀ ਕੋਰੀਆਂ ਦੇ ਦੌਰੇ ਲਈ ਚੰਡੀਗੜ੍ਹ ਤੋਂ ਰਵਾਨਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੇਰ ਰਾਤ ਦਿੱਲੀ ਤੋਂ ਉਡਾਣ ਭਰੀ ਜਾਵੇਗੀ ਜੋ ਮੰਗਲਵਾਰ...
Advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਫ਼ਦ ਅੱਜ ਜਪਾਨ ਅਤੇ ਦੱਖਣੀ ਕੋਰੀਆਂ ਦੇ ਦੌਰੇ ਲਈ ਚੰਡੀਗੜ੍ਹ ਤੋਂ ਰਵਾਨਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੇਰ ਰਾਤ ਦਿੱਲੀ ਤੋਂ ਉਡਾਣ ਭਰੀ ਜਾਵੇਗੀ ਜੋ ਮੰਗਲਵਾਰ ਸਵੇਰੇ ਜਪਾਨ ਪਹੁੰਚੇਗੀ। ਮੁੱਖ ਮੰਤਰੀ ਨਾਲ ਪੰਜਾਬ ਦੇ ਉਦਯੋਗ ਤੇ ਵਣਜ, ਬਿਜਲੀ ਅਤੇ ਐੱਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਤੇ ‘ਇਨਵੈਸਟ ਪੰਜਾਬ’ ਦੀ ਟੀਮ ਦੇ ਮੈਂਬਰ ਵੀ ਹਨ। ਵਫ਼ਦ ਵੱਲੋਂ 2 ਤੋਂ 3 ਦਸੰਬਰ ਨੂੰ ਟੋਕੀਓ, 4 ਤੋਂ 5 ਦਸੰਬਰ ਨੂੰ ਓਸਾਕਾ ਅਤੇ 8 ਤੋਂ 9 ਦਸੰਬਰ ਨੂੰ ਸਿਓਲ ਦਾ ਦੌਰਾ ਕੀਤਾ ਜਾਵੇਗਾ। ਮੁੱਖ ਮੰਤਰੀ ਦੀ ਅਗਵਾਈ ਹੇਠ ਗਏ ਵਫ਼ਦ ਵੱਲੋਂ ਅਗਲੇ ਸਾਲ 13 ਤੋਂ 15 ਮਾਰਚ ਤੱਕ ਇੰਡੀਅਨ ਸਕੂਲ ਆਫ ਬਿਜ਼ਨਸ (ਆਈ ਐੱਸ ਬੀ) ਮੁਹਾਲੀ ਦੇ ਕੈਂਪਸ ਵਿੱਚ ਹੋਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਲਈ ਵੱਡੀਆਂ ਕੰਪਨੀਆਂ ਨੂੰ ਸੱਦਾ ਵੀ ਦਿੱਤਾ ਜਾਵੇਗਾ।
Advertisement
