DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨ ਕੀ ਬਾਤ: PM Modi ਨੇ ਨਸ਼ਾ ਮੁਕਤ ਭਾਰਤ ਦਾ ਦਿੱਤਾ ਸੱਦਾ

ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ ਘੇਰਦਾ; ਪੂਰੇ ਪਰਿਵਾਰ ਅਤੇ ਸਮਾਜ ਨੂੰ ਭੁਗਤਣੇ ਪੈਂਦੇ ਨੇ ਇਸ ਦੇ ਨਤੀਜੇ: ਮੋਦੀ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਫਾਈਲ ਫੋਟੋ
Advertisement

‘ਮਨ ਕੀ ਬਾਤ’ ਦੇ 137ਵੇਂ ਐਡੀਸ਼ਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਸ਼ਾ ਮੁਕਤ ਭਾਰਤ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੌਮੀ ਪਹਿਲਕਦਮੀ 'ਨਸ਼ਾ-ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ' ਜ਼ੋਰ ਫੜ ਰਹੀ ਹੈ ਕਿਉਂਕਿ ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਖੁਸ਼ਹਾਲੀ ਅਤੇ ਉੱਜਵਲ ਭਵਿੱਖ ਲਈ ਇੱਕ ਸਮੂਹਿਕ ਸੰਕਲਪ ਹੈ।

Advertisement

ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ ਘੇਰਦਾ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ।

Advertisement

ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਲਈ ਇੱਕ ਸ਼ਕਤੀਸ਼ਾਲੀ ਨਾਅਰਾ ਲੈ ਕੇ ਆਉਣ ਦੀ ਅਪੀਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, “ਕੀ ਤੁਸੀਂ ਨਸ਼ਾ ਮੁਕਤ ਭਾਰਤ ਲਈ ਕੋਈ ਸ਼ਕਤੀਸ਼ਾਲੀ ਨਾਅਰਾ ਲੈ ਕੇ ਆ ਸਕਦੇ ਹੋ? ਕੀ ਸਾਡੇ ਨੌਜਵਾਨ ਸੰਗੀਤਕਾਰ ਅਜਿਹੇ ਗੀਤ ਬਣਾ ਸਕਦੇ ਹਨ ਜੋ ਨਸ਼ਾ ਮੁਕਤ ਜੀਵਨ ਦਾ ਸੁਨੇਹਾ ਦੇਣ? ਕੀ ਵਿਦਿਆਰਥੀ ਅਤੇ ਥੀਏਟਰ ਸਮੂਹ ਦਿਲ ਨੂੰ ਛੂਹ ਲੈਣ ਵਾਲੇ ਛੋਟੇ ਨਾਟਕ ਲਿਖ ਸਕਦੇ ਹਨ ਜੋ ਨਸ਼ੇ ਦੀ ਦੁਰਵਰਤੋਂ ਦੇ ਖ਼ਤਰਿਆਂ ਨੂੰ ਉਜਾਗਰ ਕਰਦੇ ਹਨ ਅਤੇ ਰਿਕਵਰੀ ਦਾ ਰਸਤਾ ਵੀ ਦਿਖਾਉਂਦੇ ਹਨ? ਸਾਡੇ ਦੇਸ਼ ਵਿੱਚ ਸ਼ਾਨਦਾਰ ਕੰਟੈਂਟ ਕ੍ਰੀਏਟਰਾਂ ਦੀ ਕੋਈ ਕਮੀ ਨਹੀਂ ਹੈ। ਮੈਂ ਉਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਅਜਿਹਾ ਕੰਟੈਂਟ ਬਣਾਉਣ ਦੀ ਅਪੀਲ ਕਰਦਾ ਹਾਂ ਜੋ ਸਮਾਜ ਦੀ ਇਸ ਕੋਸ਼ਿਸ਼ ਵਿੱਚ ਮਦਦ ਕਰੇ। ਤੁਸੀਂ ਸਮਾਜਿਕ ਬਦਲਾਅ ਲਈ ਆਪਣੇ ਸਿਰਜਣਾਤਮਕ ਹੁਨਰ ਨੂੰ ਇੱਕ ਮਾਧਿਅਮ ਵਜੋਂ ਵਰਤ ਸਕਦੇ ਹੋ। ਅਕਸਰ, ਸਿਰਜਣਾਤਮਕ ਯਤਨ ਰਸਮੀ ਮੁਹਿੰਮਾਂ ਨਾਲੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ।”

ਪੀ ਐੱਮ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਦੀ 'ਪੀ ਐੱਮ ਸਵਾਨਿਧੀ' (PM SVANidhi) ਯੋਜਨਾ ਦੇ ਲਾਭਪਾਤਰੀਆਂ ਵਿੱਚ 46% ਔਰਤਾਂ ਸ਼ਾਮਲ ਹਨ; ਇਹ ਯੋਜਨਾ ਸੜਕੀ ਵਿਕਰੇਤਾਵਾਂ ਨੂੰ ਬਿਨਾਂ ਕਿਸੇ ਗਾਰੰਟੀ (ਕੋਲੈਟਰਲ-ਫ੍ਰੀ) ਦੇ ਕਾਰਜਸ਼ੀਲ ਪੂੰਜੀ ਲਈ ਕਰਜ਼ੇ ਪ੍ਰਦਾਨ ਕਰਦੀ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਭਰ ਵਿੱਚ ਲਗਪਗ 35 ਲੱਖ ਔਰਤਾਂ ਇਸ ਯੋਜਨਾ ਦਾ ਲਾਭ ਉਠਾ ਕੇ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰ ਰਹੀਆਂ ਹਨ।

Advertisement
×