DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mann Ki Baat: ਅਤਿਵਾਦ ਪ੍ਰਤੀ ਜ਼ੀਰੋ-ਟੋਲਰੈਂਸ ਨੀਤੀ 'ਤੇ ਚੱਲ ਰਿਹੈ ਭਾਰਤ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਲ 2016 ਦੀ ਸਰਜੀਕਲ ਸਟ੍ਰਾਈਕ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਕਾਰਵਾਈ ਨੇ ਦੁਨੀਆ ਨੂੰ ਭਾਰਤ ਦੀ ਅਤਿਵਾਦ ਵਿਰੋਧੀ ਨੀਤੀ ਦੀ "ਨਵੀਂ ਮਿਸਾਲ" ਦਿਖਾਈ ਹੈ। ਆਪਣੇ 138ਵੇਂ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ...

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਲ 2016 ਦੀ ਸਰਜੀਕਲ ਸਟ੍ਰਾਈਕ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਕਾਰਵਾਈ ਨੇ ਦੁਨੀਆ ਨੂੰ ਭਾਰਤ ਦੀ ਅਤਿਵਾਦ ਵਿਰੋਧੀ ਨੀਤੀ ਦੀ "ਨਵੀਂ ਮਿਸਾਲ" ਦਿਖਾਈ ਹੈ।

ਆਪਣੇ 138ਵੇਂ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' (Mann Ki Baat) ਵਿੱਚ ਦੇਸ਼ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 28-29 ਸਤੰਬਰ 2016 ਨੂੰ ਕੀਤੀ ਗਈ ਸਰਜੀਕਲ ਸਟ੍ਰਾਈਕ ਸੋਮਵਾਰ ਨੂੰ 10 ਸਾਲ ਪੂਰੇ ਕਰ ਲਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਨੇ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਕੰਟਰੋਲ ਰੇਖਾ (LoC) ਨੂੰ ਪਾਰ ਕੀਤਾ ਸੀ।

Advertisement

ਉੜੀ ਹਮਲੇ, ਜਿਸ ਵਿੱਚ 18 ਫੌਜੀ ਸ਼ਹੀਦ ਹੋ ਗਏ ਸਨ, ਤੋਂ 11 ਦਿਨਾਂ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਸਰਜੀਕਲ ਸਟ੍ਰਾਈਕ ਕੀਤੀ, ਜਿਸ ਨਾਲ ਅਤਿਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।

Advertisement

ਮੋਦੀ ਨੇ ਕਿਹਾ ਕਿ ਭਾਰਤ ਨੇ ਲੰਬੇ ਸਮੇਂ ਤੱਕ ਅਤਿਵਾਦੀ ਹਮਲਿਆਂ ਦਾ ਦੁੱਖ ਸਹਿਣ ਕੀਤਾ ਹੈ ਅਤੇ ਸਰਜੀਕਲ ਸਟ੍ਰਾਈਕ ਇਸਦਾ ਫ਼ੈਸਲਾਕੁਨ ਜਵਾਬ ਸੀ।

ਮੋਦੀ ਨੇ ਕਿਹਾ, "‘ਸਰਜੀਕਲ ਸਟ੍ਰਾਈਕ’ ਨੇ ਪੂਰੀ ਦੁਨੀਆ ਨੂੰ ਭਾਰਤ ਦੀ ਅਤਿਵਾਦ ਵਿਰੋਧੀ ਨੀਤੀ ਦੀ ਇੱਕ ਨਵੀਂ ਮਿਸਾਲ ਬੜੀ ਬੇਬਾਕੀ ਨਾਲ ਦਿਖਾਈ। ਦੁਨੀਆ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਜਿਸ ਤਰ੍ਹਾਂ ਸਾਡੇ ਬਹਾਦਰ ਫੌਜੀਆਂ ਨੇ ਅਤਿਵਾਦ ਵਿਰੁੱਧ ਕਾਰਵਾਈ ਕਰਨ ਲਈ ਕੰਟਰੋਲ ਰੇਖਾ (LoC) ਪਾਰ ਕੀਤੀ। ਸਰਜੀਕਲ ਸਟ੍ਰਾਈਕ ਨੇ ਪੂਰੀ ਦੁਨੀਆ ਨੂੰ ਭਾਰਤ ਦੀ ਅਤਿਵਾਦ ਵਿਰੋਧੀ ਨੀਤੀ ਦੀ ਨਵੀਂ ਮਿਸਾਲ ਬੜੀ ਬੇਬਾਕੀ ਨਾਲ ਦਿਖਾਈ। ‘ਸਰਜੀਕਲ ਸਟ੍ਰਾਈਕ’ ਅਤਿਵਾਦੀ ਹਮਲਿਆਂ ਕਾਰਨ ਭਾਰਤ ਵੱਲੋਂ ਲੰਬੇ ਸਮੇਂ ਤੋਂ ਸਹੇ ਜਾ ਰਹੇ ਦੁੱਖ ਦਾ ਸਾਡਾ ਫ਼ੈਸਲਾਕੁਨ ਜਵਾਬ ਸੀ। ਪਿਛਲੇ ਇੱਕ ਦਹਾਕੇ ਵਿੱਚ - ਬਾਲਾਕੋਟ ਏਅਰਸਟ੍ਰਾਈਕ ਤੋਂ ਲੈ ਕੇ 'ਅਪਰੇਸ਼ਨ ਸਿੰਧੂਰ' ਤੱਕ - ਭਾਰਤ ਨੇ ਇੱਕ ਸਪੱਸ਼ਟ ਸੰਨੇਹਾ ਦਿੱਤਾ ਹੈ: ਜੇ ਅਤਿਵਾਦੀਆਂ ਨੇ ਭਾਰਤ ਵੱਲ ਮਾੜੀ ਅੱਖ ਨਾਲ ਦੇਖਣ ਦੀ ਹਿੰਮਤ ਕੀਤੀ, ਤਾਂ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।"

ਪ੍ਰਧਾਨ ਮੰਤਰੀ ਨੇ ਵਰਲਡ ਟ੍ਰੇਡ ਸੈਂਟਰ 'ਤੇ 9/11 ਦੇ ਅਤਿਵਾਦੀ ਹਮਲੇ ਦੇ 25 ਸਾਲ ਪੂਰੇ ਹੋਣ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, "ਜਿਹੜੇ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, ਉਨ੍ਹਾਂ ਵਿੱਚ ਅਮਰੀਕੀਆਂ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਸੀ।"

13 ਸਤੰਬਰ 2008 ਨੂੰ ਦਿੱਲੀ ਵਿੱਚ ਹੋਏ ਲੜੀਵਾਰ ਧਮਾਕਿਆਂ ਅਤੇ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਲੜੀਵਾਰ ਧਮਾਕੇ ਆਮ ਗੱਲ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਅਤੀਤ ਵਿੱਚ ਅਤਿਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੀਆਂ ਮੰਗਾਂ ਉਠਾਈਆਂ ਜਾਂਦੀਆਂ ਸਨ, ਪਰ ਅਜਿਹੀਆਂ ਮੰਗਾਂ ਵੱਲ ਅਕਸਰ ਬਣਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ।

ਉਨ੍ਹਾਂ ਕਿਹਾ, "ਅੱਜ, ਭਾਰਤ ਅਤਿਵਾਦ ਪ੍ਰਤੀ ਜ਼ੀਰੋ-ਟੋਲਰੈਂਸ (ਸਖ਼ਤ ਨੀਤੀ) ਦੀ ਪਾਲਣਾ ਕਰਦਾ ਹੈ, ਅਤੇ ਅਸੀਂ ਉਸਦੇ ਨਤੀਜੇ ਦੇਖ ਰਹੇ ਹਾਂ।"

ਮੋਦੀ ਨੇ ਇਹ ਵੀ ਦੱਸਿਆ ਕਿ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਲਗਪਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ, "32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ। ਇਸ ਸਮੇਂ ਲੱਦਾਖ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਉਤਰਾਖੰਡ ਦੇ ਦੁਰਘਟਨਾ-ਭਰੇ, ਬਰਫ਼ ਨਾਲ ਢੱਕੇ ਖੇਤਰਾਂ ਵਿੱਚ ਵੀ ਕੰਮ ਚੱਲ ਰਿਹਾ ਹੈ। ਇਨ੍ਹਾਂ ਖੇਤਰਾਂ ਵਿੱਚੋਂ ਕਈ ਪ੍ਰੇਰਣਾਦਾਇਕ ਤਜ਼ਰਬੇ ਸਾਹਮਣੇ ਆਏ ਹਨ।"

Advertisement
×