DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Manipur Violence: ਬਿਸ਼ਨੂਪੁਰ ਵਿੱਚ ਹਿੰਸਾ; ਸੀਆਰਪੀਐਫ ਦੀ ਫਾਇਰਿੰਗ ਦੌਰਾਨ ਦੋ ਹਲਾਕ

ਭੀੜ ਨੇ CRPF ਕੈਂਪ ’ਚ ਦਾਖਲ ਹੋ ਕੇ ਭੰਨਤੋੜ ਕੀਤੀ; ਕਈ ਵਾਹਨਾਂ ਨੂੰ ਅੱਗ ਲਾਈ

  • fb
  • twitter
  • whatsapp
  • whatsapp
Advertisement

ਮਨੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਂਥੌਜਮ ਨੇ ਜਾਣਕਾਰੀ ਦਿੱਤੀ ਹੈ ਕਿ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਇੱਕ ਗੁੱਸੇ ਵਿੱਚ ਆਈ ਭੀੜ ਨੇ ਸੀਆਰਪੀਐਫ ਦੇ ਕੈਂਪ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ। ਇਹ ਲੋਕ ਮੋਇਰੰਗ ਤ੍ਰੋਂਗਲਾਓਬੀ ਖੇਤਰ ਵਿੱਚ ਹੋਏ ਇੱਕ ਬੰਬ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਕੈਂਪ ਵਿੱਚ ਦਾਖਲ ਹੋ ਕੇ ਵਾਹਨ ਸਾੜ ਦਿੱਤੇ ਅਤੇ ਕੈਂਪ ਦੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ।

ਗ੍ਰਹਿ ਮੰਤਰੀ ਅਨੁਸਾਰ ਜਦੋਂ ਪ੍ਰਦਰਸ਼ਨਕਾਰੀ ਕੈਂਪ ਦੇ ਅੰਦਰ ਦਾਖਲ ਹੋਏ ਤਾਂ ਹਿੰਸਾ ਵਧ ਗਈ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਉਹ ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਆਪਣਾ ਕੰਮ ਕਰਨ ਦੇਣ ਅਤੇ ਮੁਲਜ਼ਮਾਂ ਨੂੰ ਫੜਨ ਲਈ ਸਹਿਯੋਗ ਦੇਣ ਪਰ ਭੀੜ ਨੇ ਇਸ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ।

Advertisement

Advertisement
Advertisement
×