DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Manipur Violence: ਮਨੀਪੁਰ ’ਚ ਮੁੜ ਹਿੰਸਾ, ਪੰਜ ਹਲਾਕ

ਹਥਿਆਰਬੰਦ ਗੁੱਟਾਂ ਵਿਚਾਲੇ ਸੱਜਰੀਆਂ ਝਡ਼ਪਾਂ; 10 ਘਰਾਂ ਨੂੰ ਅੱਗ ਲਾੲੀ

  • fb
  • twitter
  • whatsapp
  • whatsapp
Advertisement
ਮਨੀਪੁਰ ਦੇ ਕਾਮਜੌਂਗ ਅਤੇ ਉਖਰੁਲ ਜ਼ਿਲ੍ਹਿਆਂ ’ਚ ਹਥਿਆਰਬੰਦ ਗੁੱਟਾਂ ਵਿਚਾਲੇ ਹੋਈਆਂ ਸੱਜਰੀਆਂ ਝੜਪਾਂ ’ਚ ਪੰਜ ਵਿਅਕਤੀ ਮਾਰੇ ਗਏ। ਇਹ ਘਟਨਾਵਾਂ ਉਸ ਸਮੇਂ ਵਾਪਰੀਆਂ ਹਨ ਜਦੋਂ ਮਨੀਪੁਰ ਦੇ ਮੁੱਖ ਮੰਤਰੀ ਵਾਈ ਖੇਮਚੰਦ ਸਿੰਘ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਸੂਬੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਨਾਗਾ ਬਹੁਗਿਣਤੀ ਵਾਲੇ ਕਾਮਜੌਂਗ ਜ਼ਿਲ੍ਹੇ ਦੇ ਕੁਕੀ ਬਹੁਗਿਣਤੀ ਚੱਸਾਦ ਪਿੰਡ ’ਚ 22 ਵਰ੍ਹਿਆਂ ਦੇ ਨੌਜਵਾਨ ਅਤੇ 42 ਸਾਲ ਦੀ ਔਰਤ ਦੀ ਮੌਤ ਹੋ ਗਈ। ਪੰਜ ਬੱਚਿਆਂ ਦੀ ਮਾਂ ਨੂੰ ਸ਼ੁੱਕਰਵਾਰ ਰਾਤ ਗਰਦਨ ਦੇ ਕੋਲ ਗੋਲੀ ਮਾਰੀ ਗਈ ਸੀ ਅਤੇ ਕੁਝ ਮਿੰਟਾਂ ’ਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਹੱਤਿਆ ਮਗਰੋਂ ਕੁਕੀ ਅਤੇ ਨਾਗਾ ਹਥਿਆਰਬੰਦ ਗੁੱਟਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ, ਜੋ ਸ਼ਨਿੱਚਰਵਾਰ ਸਵੇਰੇ ਤੱਕ ਜਾਰੀ ਰਹੀ। ਇਸ ਦੌਰਾਨ 10 ਘਰਾਂ ਨੂੰ ਵੀ ਅੱਗ ਲਾ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਮਿਆਂਮਾਰ ਸਰਹੱਦ ਨੇੜੇ ਨਿੰਗਚੋਊ ਪਿੰਡ ’ਚ ਸ਼ੱਕੀ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ’ਚ ਦੋ ਵਿਅਕਤੀ ਨਗਾਚਾਂਸੋ ਨਿੰਗਸ਼ੇਨ (35) ਅਤੇ ਲੇਇਸ਼ੀਸ਼ਾਨ ਲੇਇਸ਼ਾਡਾਂਗ (48) ਮਾਰੇ ਗਏ।ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਸਾ ਨੂੰ ਰੋਕਣ ਲਈ ਚੱਸਾਦ ਪੁਲੀਸ ਗੇਟ ਜੰਕਸ਼ਨ ਦੇ 400 ਮੀਟਰ ਦੇ ਦਾਇਰੇ ’ਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 162 ਤਹਿਤ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਪਾਬੰਦੀਆਂ ਤਹਿਤ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਰਹੇਗੀ। ਵੱਖਰੀ ਘਟਨਾ ’ਚ ਉਖਰੁਲ ਜ਼ਿਲ੍ਹੇ ’ਚ ਸ਼ੱਕੀ ਅਤਿਵਾਦੀਆਂ ਵੱਲੋਂ ਵਾਹਨ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਜਿਸ ’ਚ ਸੰਦੀਪ ਰਾਏ (40) ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਮੌਤ ਕਾਰ ਦੇ ਅੰਦਰ ਹੀ ਹੋ ਗਈ ਸੀ। ਕਾਂਗਪੋਕਪੀ ਜ਼ਿਲ੍ਹੇ ਦੇ ਮਕੁਈ ਅਸ਼ਾਂਗ ਅਤੇ ਤਾਪੋਨ ਵਿਖੇ ਵੀ ਹਥਿਆਰਬੰਦ ਗੁੱਟਾਂ ਵਿਚਾਲੇ ਭਾਰੀ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਾਲ ਫਰਵਰੀ ’ਚ ਕੁਕੀ ਅਤੇ ਨਾਗਾ ਭਾਈਚਾਰਿਆਂ ਵਿਚਕਾਰ ਹਿੰਸਾ ਭੜਕਣ ਤੋਂ ਬਾਅਦ ਹੁਣ ਤੱਕ 40 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਦਰਜਨਾਂ ਘਰਾਂ ਨੂੰ ਅੱਗ ਲਾਈ ਜਾ ਚੁੱਕੀ ਹੈ। ਇਹ ਹਿੰਸਾ ਜ਼ਿਆਦਾਤਰ ਉਖਰੁਲ, ਕਾਮਜੌਂਗ, ਕਾਂਗਪੋਕਪੀ, ਤਾਮੇਂਗਲੋਂਗ ਅਤੇ ਨੋਨੇ ਜ਼ਿਲ੍ਹਿਆਂ ਦੇ ਨਾਲ-ਨਾਲ ਸੇਨਾਪਤੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਰਹੀ ਹੈ।

Advertisement
Advertisement
×