ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਅਕਤੀ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ

ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਅਕਤੀ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ

ਨਵੀਂ ਦਿੱਲੀ, 28 ਸਤੰਬਰ

ਸੀਆਈਐੱਸਐੱਫ ਦੀ ਟੀਮ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਤਿੰਨ ’ਤੇ ਇਕ ਯਾਤਰੂ ਦੀ ਸੁਰੱਖਿਆ ਜਾਂਚ ਦੌਰਾਨ ਬੈਗ ਵਿੱਚੋਂ ਇਕ ਜ਼ਿੰਦਾ ਕਾਰਤੂਸ ਮਿਲਣ ਮਗਰੋਂ ਊਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਯਾਤਰੀ ਦੀ ਪਛਾਣ ਧਰਮਿੰਦਰ ਸਿਨਹਾ(38) ਵਜੋਂ ਹੋਈ ਹੈ ਤੇ ਊਸ ਨੇ ਪੁਲੀਸ ਨੂੰ ਦੱਸਿਆ ਕਿ ਇਹ ਕਾਰਤੂਸ ਊਸ ਦੇ ਦੋਸਤ ਪ੍ਰਫੁੱਲ ਦਾ ਹੈ ਤੇ ਉਹ ਇਸ ਨੂੰ ਗਲਤੀ ਨਾਲ ਲੈ ਆਇਆ। ਸਿਨਹਾ ਦਿੱਲੀ ਤੋਂ ਮੁੰਬਈ ਜਾ ਰਿਹਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All