DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Mamata Banerjee ਨੇ Election Commission ਨੂੰ Letter ਲਿਖਿਆ

ਬਾਗੀ ਧੜੇ ਨੂੰ ਹੋਰ ਸਮਾਂ ਨਾ ਦੇਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਮਮਤਾ ਬੈਨਰਜੀ ਦੀ ਫਾਈਲ ਫੋਟੋ
Advertisement

ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਬਾਗੀ ਧੜੇ ਦੇ ਆਗੂ ਰਿਤਬ੍ਰਤ ਬੈਨਰਜੀ ਨੂੰ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਨਾ ਦੇਣ ਦੀ ਮੰਗ ਕੀਤੀ ਹੈ। 2 ਜੁਲਾਈ ਨੂੰ ਬਾਗੀ ਧੜੇ ਨੇ ਖੁਦ ਨੂੰ ਅਸਲ ਤ੍ਰਿਣਮੂਲ ਕਾਂਗਰਸ ਦੱਸਦਿਆਂ ਜਥੇਬੰਦਕ ਤਬਦੀਲੀਆਂ ਦੀ ਮਾਨਤਾ ਲਈ ਕਮਿਸ਼ਨ ਕੋਲ ਦਾਅਵਾ ਪੇਸ਼ ਕੀਤਾ ਸੀ।

ਚੋਣ ਕਮਿਸ਼ਨ ਨੇ ਦੋਵਾਂ ਧੜਿਆਂ ਨੂੰ 6 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਸੀ। ਮਮਤਾ ਬੈਨਰਜੀ ਨੇ ਸਮੇਂ ਸਿਰ ਜਵਾਬ ਦੇ ਦਿੱਤਾ, ਪਰ ਰਿਤਬ੍ਰਤ ਧੜੇ ਨੂੰ 10 ਜੁਲਾਈ ਤੱਕ ਦਾ ਸਮਾਂ ਮਿਲਣ ਦੇ ਬਾਵਜੂਦ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਮਮਤਾ ਬੈਨਰਜੀ ਨੇ ਕਮਿਸ਼ਨ ’ਤੇ ਬਾਗੀ ਧੜੇ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਆਪਣੇ ਪੱਤਰ ਦੇ ਆਧਾਰ ’ਤੇ ਹੀ ਜਲਦ ਫ਼ੈਸਲਾ ਕਰਨ ਦੀ ਮੰਗ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪ੍ਰੈੱਸ ਵੀ ਕਾਨਫਰੰਸ ਦੌਰਾਨ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਚੁੱਕਦਿਆਂ ਬਾਗੀ ਧੜੇ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੇ ਦੋਸ਼ ਲਾਏ ਹਨ।

Advertisement

ਫਰੀਜ਼ ਬੈਂਕ ਖਾਤਿਆਂ ਦੇ ਮਾਮਲੇ ’ਚ ਮਮਤਾ ਧੜਾ ਹਾਈ ਕੋਰਟ ਪੁੱਜਾ

Advertisement

ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਧੜੇ ਨੇ ਈ ਡੀ ਵੱਲੋਂ ਫਰੀਜ਼ ਕੀਤੇ ਗਏ ਪਾਰਟੀ ਦੇ ਤਿੰਨ ਬੈਂਕ ਖਾਤੇ ਚਾਲੂ ਕਰਵਾਉਣ ਲਈ ਕਲਕੱਤਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ। ਈ ਡੀ ਨੇ ਵਿੱਤੀ ਗੜਬੜੀਆਂ ਦੇ ਦੋਸ਼ਾਂ ਤਹਿਤ ਪਾਰਟੀ ਦੇ 440.42 ਕਰੋੜ ਰੁਪਏ ਦੀ ਰਾਸ਼ੀ ਵਾਲੇ ਖਾਤੇ ਫਰੀਜ਼ ਕੀਤੇ ਹਨ। ਅਦਾਲਤ ਵਿੱਚ ਈ ਡੀ ਵੱਲੋਂ ਪੇਸ਼ ਹੋਏ ਵਕੀਲ ਐੱਸ ਵੀ ਰਾਜੂ ਨੇ ਪਟੀਸ਼ਨਰਾਂ ਦੇ ਅਧਿਕਾਰ ਉੱਤੇ ਸਵਾਲ ਚੁੱਕੇ। ਟੀ ਐੱਮ ਸੀ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ ਕਿ ਚੋਣ ਕਮਿਸ਼ਨ ਤੋਂ ਬਿਨਾਂ ਕੋਈ ਵੀ ਏਜੰਸੀ ਇਹ ਫ਼ੈਸਲਾ ਨਹੀਂ ਕਰ ਸਕਦੀ ਕਿ ਪਾਰਟੀ ਦਾ ਅਸਲੀ ਹੱਕਦਾਰ ਕੌਣ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ।

Advertisement
×