ਮਲਿਕ ਹੁਣ ਵਾਨਖੇੜੇ ਦਾ ‘ਨਿਕਾਹਨਾਮਾ’ ਕੱਢ ਲਿਆਏ

ਆਈਆਰਐੱਸ ਜੌਬ ਲਈ ਜਾਅਲਸਾਜ਼ੀ ਨਾਲ ਜਾਤ ਸਰਟੀਫਿਕੇਟ ਹਾਸਲ ਕਰਨ ਦਾ ਦੋਸ਼ ਲਾਇਆ

ਮਲਿਕ ਹੁਣ ਵਾਨਖੇੜੇ ਦਾ ‘ਨਿਕਾਹਨਾਮਾ’ ਕੱਢ ਲਿਆਏ

ਮੁੰਬਈ, 27 ਅਕਤੂਬਰ

ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਐੱਨਸੀਪੀ ਆਗੂ ਨਵਾਬ ਮਲਿਕ ਐੱਨਸੀਬੀ ਦੇ ਮੁੰਬਈ ਜ਼ੋਨਲ ਡਾਇਰੈਕਟਰ ਅਤੇ ਆਰੀਅਨ ਖ਼ਾਨ ਤੇ ਹੋਰਨਾਂ ਦੀ ਸ਼ਮੂਲੀਅਤ ਵਾਲੇ ਕਰੂਜ਼ ਡਰੱਗਜ਼ ਕੇਸ ਦੀ ਜਾਂਚ ਕਰ ਰਹੇ ਸਮੀਰ ਦਾਊਦ ਵਾਨਖੇੜੇ ’ਤੇ ਜਾਅਲੀ ਸਰਟੀਫਿਕੇਟਾਂ ਜ਼ਰੀਏ ਸਰਕਾਰੀ ਨੌਕਰੀ ਲੈਣ ਦਾ ਦੋਸ਼ ਲਾਉਣ ਤੋਂ ਇਕ ਦਿਨ ਮਗਰੋਂ ਹੁਣ ਵਾਨਖੇੇੜੇ ਦੇ ਪਹਿਲੇ ਨਿਕਾਹ ਦਾ ‘ਨਿਕਾਹਨਾਮਾ’ ਕੱਢ ਲਿਆਏ ਹਨ। ਹਾਲਾਂਕਿ ਵਾਨਖੇੜੇ ਦੀ ਪਤਨੀ ਤੇ ਭੈਣ ਨੇ ਮਲਿਕ ਵੱਲੋਂ ਹੁਣ ਤੱਕ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਸਮੀਰ ਵਾਨਖੇੜੇ ਦੇ ਨਿਕਾਹ

ਮਲਿਕ ਨੇ ਲੜੀਵਾਰ ਟਵੀਟ ਵਿੱਚ ਮਲਿਕ ਨੇ ਸਮੀਰ ਦਾਊਦ ਵਾਨਖੇੜੇ ਦੇ ਡਾ. ਸ਼ਬਾਨਾ ਕੁਰੈਸ਼ੀ ਨਾਲ ਪਹਿਲੇ ਨਿਕਾਹ ਦੀਆਂ ਤਸਵੀਰਾਂ ਤੇ ‘ਨਿਕਾਹ-ਨਾਮਾ’ ਪੋਸਟ ਕੀਤਾ ਹੈ। ਨਿਕਾਹਨਾਮੇ ਮੁਤਾਬਕ ਵਾਨਖੇੜੇ ਦਾ ਪਹਿਲਾ ਨਿਕਾਹ 7 ਦਸੰਬਰ 2006 ਨੂੰ ਰਾਤ 8 ਵਜੇ ਅੰਧੇਰੀ ਵੈਸਟ ਦੇ ਲੋਖੰਡਵਾਲਾ ਕੰਪਲੈਕਸ ਵਿੱਚ ਹੋਇਆ ਸੀ। ਮਲਿਕ ਨੇ ਕਿਹਾ, ‘‘ਨਿਕਾਹ ਮੌਕੇ ‘ਮੇਹਰ’ ਦੀ ਰਕਮ 33,000 ਰੁਪਏ ਸੀ...ਨਿਕਾਹ ਦਾ ਦੂਜਾ ਗਵਾਹ ਅਜ਼ੀਜ਼ ਖ਼ਾਨ ਸੀ, ਜੋ ਯਾਸਮੀਨ ਦਾਊਦ ਵਾਨਖੇੜੇ ਦਾ ਸ਼ੌਹਰ ਸੀ।’’ ਮਲਿਕ ਨੇ ਕਿਹਾ ਕਿ ਇਹ ਪੋਸਟਾਂ ਪਾਉਣ ਦਾ ਮੁੱਖ ਮਕਸਦ ਉਸ ਜਾਅਲਸਾਜ਼ੀ ਨੂੰ ਸਾਹਮਣੇ ਲਿਆਉਣਾ ਸੀ, ਜਿਸ ਦੀ ਮਦਦ ਨਾਲ ਵਾਨਖੇੜੇ ਨੇ ਆਈਆਰਐੱਸ ਨੌਕਰੀ ਲਈ ਜਾਤੀ ਸਰਟੀਫਿਕੇਟ ਹਾਸਲ ਕੀਤਾ ਤੇ ਆਪਣੇ ਭਵਿੱਖ ਲਈ ਕਿਸੇ ਕਾਬਲ ਅਨੁਸੂਚਿਤ ਜਾਤੀ ਵਿਅਕਤੀ ਦਾ ਹੱਕ ਮਾਰ ਲਿਆ। ਕਾਬਿਲੇਗੌਰ ਹੈ ਕਿ ਵਾਨਖੇੜੇ ਪਹਿਲਾਂ ਹੀ ਇਹ ਗੱਲ ਆਖ ਚੁੱਕਾ ਹੈ ਕਿ ਉਹ ਤੇ ਡਾ. ਸ਼ਬਾਨਾ ਕੁਰੈਸ਼ੀ ਪਹਿਲਾਂ ਹੀ ਰਜ਼ਾਮੰਦੀ ਨਾਲ ਤਲਾਕ ਲੈਣ ਮਗਰੋਂ ਵੱਖ ਹੋ ਗੲੇ ਸੀ ਤੇ ਮਗਰੋਂ ਉਸ ਨੇ ਮਰਾਠੀ ਅਦਾਕਾਰ ਕ੍ਰਾਂਤੀ ਰੇਡਕਰ ਵਾਨਖੇੜੇ ਨਾਲ ਵਿਆਹ ਕਰਵਾ ਲਿਆ। ਵਾਨਖੇੜੇ ਬਾਰੇ ਇਹ ਸੱਜਰੇ ਖੁਲਾਸੇ ਅਜਿਹੇ ਮੌਕੇ ਹੋੲੇ ਹਨ ਜਦੋਂਕਿ ਵਾਨਖੇੜੇ ਦੀ ਪਤਨੀ ਰੇਡਕਰ ਵਾਨਖੇੜੇ ਤੇ ਭੈਣ ਯਾਸਮੀਨ ਵਾਨਖੇੜੇ ਨੇ ਨਿੱਜੀ ਹਮਲਿਆਂ ਲਈ ਨਵਾਬ ਮਲਿਕ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕੋਰਟ ਵਿੱਚ ਦੋਸ਼ ਸਾਬਤ ਕਰਨ ਦੀ ਚੁਣੌਤੀ ਦਿੱਤੀ ਸੀ। -ਆਈਏਐੱਨਐੱਸ

 ਨਿਕਾਹਨਾਮੇ ਦੀ ਪੁਰਾਣੀ ਤਸਵੀਰ।

ਨਵਾਬ ਮਲਿਕ ਨੂੰ ਐਨਸੀਬੀ ਖ਼ਿਲਾਫ਼ ਟਿੱਪਣੀਆਂ ਤੋੋਂ ਰੋਕਣ ਲਈ ਦਾਇਰ ਪਟੀਸ਼ਨ ’ਤੇ ਫੌਰੀ ਸੁਣਵਾਈ ਤੋਂ ਨਾਂਹ

ਮੁੰਬਈ: ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਐੱਨਸੀਪੀ ਆਗੂ ਨਵਾਬ ਮਲਿਕ ਨੂੰ ਐਂਟੀ-ਡਰੱਗਜ਼ ਏਜੰਸੀ ਐੱਨਸੀਬੀ ਖ਼ਿਲਾਫ਼ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਰੋਕਣ ਦੀ ਮੰਗ ਕਰਦੀ ਪਟੀਸ਼ਨ ’ਤੇ ਫੌਰੀ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਪਟੀਸ਼ਨਰ ਕੌਸਲ ਅਲੀ, ਜੋ ਪੇਸ਼ੇ ਵਜੋਂ ਮੌਲਵੀ ਹੋਣ ਦਾ ਦਾਅਵਾ ਕਰਦਾ ਹੈ ਤੇੇ ਨਸ਼ੇ ਦੇ ਆਦੀ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰਦਾ ਹੈ, ਨੇ ਦਾਅਵਾ ਕੀਤਾ ਸੀ ਕਿ ਨਵਾਬ ਮਲਿਕ ਦੀਆਂ ਟਿੱਪਣੀਆਂ ਨਾਲ ਜਾਂਚ ਏਜੰਸੀਆਂ ਦੇ ਹੌਸਲੇ ਪਸਤ ਹੋਣਗੇ ਤੇ ਸ਼ਹਿਰੀਆਂ ਵਿੱਚ ਨਸ਼ੇ ਦੀ ਲਤ ਨੂੰ ਹੱਲਾਸ਼ੇਰੀ ਮਿਲੇਗੀ। -ਪੀਟੀਆਈ

ਗਵਾਹ ਤੋਂ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ

ਮੁੰਬਈ: ਕਰੂਜ਼ ਡਰੱਗਜ਼ ਕੇਸ ਵਿੱਚ ਐੱਨਸੀਬੀ ਦੇ ਗਵਾਹ ਪ੍ਰਭਾਕਰ ਸੈਲ ਵੱਲੋਂ ਖ਼ਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਦੇ ਕੀਤੇ ਦਾਅਵੇ ਮਗਰੋਂ ਇਕ ਵੱਖਰੇ ਡਰੱਗਜ਼ ਕੇਸ ਵਿੱਚ ਇਕ ਹੋਰ ਗਵਾਹ ਨੇ ਨਸ਼ਾ ਵਿਰੋਧੀ ਏਜੰਸੀ ਦੇ ਕੁਝ ਹੋਰਨਾਂ ਅਧਿਕਾਰੀਆਂ, ਜਿਨ੍ਹਾਂ ਵਿੱਚ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੀ ਸ਼ਾਮਲ ਹਨ, ’ਤੇ ਕੁਝ ਇਸੇ ਤਰ੍ਹਾਂ ਦੇ ਦੋਸ਼ ਲਾੲੇ ਹਨ। ਨਵੀ ਮੁੰਬਈ ਦੇ ਵਸਨੀਕ ਸ਼ੇਖਰ ਕਾਂਬਲੇ ਨੇ ਕਿਹਾ ਕਿ ਵਾਨਖੇੜੇ ਤੇ ਕੁਝ ਹੋਰਨਾਂ ਨੇ ਉਸ ਤੋਂ 10-12 ਖਾਲੀ ਕਾਗਜ਼ਾਂ ’ਤੇ ਜਬਰੀ ਦਸਤਖ਼ਤ ਕਰਵਾ ਸਨ। -ਪੀਟੀਆਈ

ਪਹਿਲੇ ਵਿਆਹ ਮੌਕੇ ਮੁਸਲਿਮ ਸੀ ਵਾਨਖੇੜੇ: ਕਾਜ਼ੀ

ਮੁੰਬਈ: ਸਮੀਰ ਵਾਨਖੇੇੜੇ ਦਾ ਪਹਿਲਾ ਨਿਕਾਹ ਕਰਵਾਉਣ ਵਾਲੇ ਕਾਜ਼ੀ ਨੇ ਦਾਅਵਾ ਕੀਤਾ ਕਿ ਐੱਨਸੀਬੀ ਅਧਿਕਾਰੀ ਵਿਆਹ ਤੋਂ ਪਹਿਲਾਂ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਜੇਕਰ ਅਜਿਹਾ ਨਾ ਹੁੰਦਾ ਤਾਂ ਮੁਸਲਿਮ ਰਵਾਇਤਾਂ ਮੁਤਾਬਕ ਨਿਕਾਹ ਸਿਰੇ ਨਾ ਚੜ੍ਹਦਾ। ਮੌਲਾਨਾ ਮੁਜੰਮਿਲ ਅਹਿਮਦ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, ‘‘ਸਮੀਰ ਵਾਨਖੇੜੇ ਤੇ ਸ਼ਬਾਨਾ ਕੁਰੈਸ਼ੀ ਦਾ ਨਿਕਾਹ ਮੈਂ ਹੀ ਕਰਵਾਇਆ ਸੀ। ਸ਼ਬਾਨਾ ਦੇ ਪਿਤਾ ਨੇ ਨਿਕਾਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਮੇਰੇ ਤੱਕ ਪਹੁੰਚ ਕੀਤੀ ਸੀ। ਨਿਕਾਹ ਮੁੰਬਈ ਦੇ ਲੋਖੰਡਵਾਲਾ ਕੰਪਲੈਕਸ ਖੇਤਰ ਵਿੱਚ ਹੋਇਆ ਸੀ ਤੇ ਦੁਲਹੇ ਦਾ ਨਾਮ ਸਮੀਰ ਦਾਊਦ ਵਾਨਖੇੜੇ ਸੀ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All