DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫਿਲਮ ਬਣਾਓ ਤੇ ਲੋਕਾਂ ਦਾ ਮਨੋਰੰਜਨ ਕਰੋ, ਸਾਖ਼ ਮੁੜ ਬਣ ਜਾਵੇਗੀ: Supreme Court

ਕੋਰਟ ਵੱਲੋਂ ਅਦਾਕਾਰ Rajpal Yadav ਚੈੱਕ ਬਾੳੂਂਸ ਮਾਮਲੇ ’ਚ ਸੁਣਵਾਈ

  • fb
  • twitter
  • whatsapp
  • whatsapp
featured-img featured-img
ਅਦਾਕਾਰ ਰਾਜਪਾਲ ਯਾਦਵ ਦੀ ਫਾਈਲ ਫੋਟੋ।
Advertisement
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਸਲਾਹ ਦਿੱਤੀ ਕਿ ਉਹ ਚੰਗੀ ਫਿਲਮ ਬਣਾਉਣ, ਲੋਕਾਂ ਦਾ ਮੁੜ ਮਨੋਰੰਜਨ ਕਰਨ ਤੇ ਆਪਣੀ ਸਾਖ਼ ਮੁੜ ਬਣਾਉਣ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਚੈੱਕ ਬਾਊਂਸ ਮਾਮਲਿਆਂ ਵਿੱਚ ਅਦਾਕਾਰ ਵੱਲੋਂ 1.15 ਕਰੋੜ ਰੁਪਏ ਦੀ ਅਦਾਇਗੀ ਕੀਤੇ ਜਾਣ ਦਾ ਨੋਟਿਸ ਲਿਆ। ਯਾਦਵ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਦਾਕਾਰ ਨੂੰ ਆਪਣੀ ਜਾਇਦਾਦ ਲਈ ਸੰਭਾਵੀ ਖ਼ਰੀਦਦਾਰ ਮਿਲ ਗਿਆ ਹੈ, ਜੋ 12 ਅਕਤੂਬਰ ਤੱਕ ਰਜਿਸਟਰੀ ਵਿੱਚ ਡਿਮਾਂਡ ਡਰਾਫਟ ਰਾਹੀਂ 85 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਤਿਆਰ ਹੈ। ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਉਹ ਯਾਦਵ ਦੇ ਵਿਹਾਰ ਤੋਂ ਸੰਤੁਸ਼ਟ ਨਹੀਂ ਹੈ, ਤੇ ਉਹ ਅਦਾਕਾਰ ਨੂੰ ਥੋੜ੍ਹੇ ਸਮੇਂ ਦੀ ਮੋਹਲਤ ਦੇ ਰਹੀ ਹੈ। ਯਾਦਵ ਨੇ ਜਦੋਂ ਕਿਹਾ ਕਿ ਉਸ ਨੂੰ ਪਿਛਲੇ ਸਾਲ 13 ਸਾਲਾਂ ਵਿੱਚ 200-250 ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਫਿਲਮ ‘ਅਤਾ ਪਤਾ ਲਾਪਤਾ’ ਨਾਲ 17 ਕਰੋੜ ਰੁਪਏ ਮਿੱਟੀ ਹੋ ਗਏ ਤਾਂ ਸੀ ਜੇ ਆਈ ਨੇ ਕਿਹਾ, ‘‘ਕੋਈ ਚੰਗੀ ਜਿਹੀ ਫਿਲਮ ਬਣਾ ਕੇ ਮੁੜ ਲੋਕਾਂ ਦਾ ਮਨੋਰੰਜਨ ਕਰੋ। ਤੁਹਾਡੀ ਸਾਖ਼ ਮੁੜ ਬਣ ਜਾਏਗੀ। ਸਾਡੇ ਇਥੇ ਕੁਝ ਐਡਵੋਕੇਟ ਵੀ ਚੰਗੇ ਅਦਾਕਾਰ ਹਨ, ਉਨ੍ਹਾਂ ਨੂੰ ਲੈ ਕੇ ਫਿਲਮ ਬਣਾਓ।’’

Advertisement
Advertisement
×