DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਲ 2025 ’ਚ ਸਰਹੱਦ ਪਾਰੋਂ ਡਰੋਨਾਂ ਦੀ ਵੱਡੀ ਘੁਸਪੈਠ: ਭਾਰਤੀ ਫੌਜ ਨੇ 237 ਡਰੋਨ ਕੀਤੇ ਢੇਰ

ਰੱਖਿਆ ਮੰਤਰਾਲੇ ਵੱਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ, ਸਾਲ 2025 ਦੌਰਾਨ ਕੌਮਾਂਤਰੀ ਸਰਹੱਦ (IB) 'ਤੇ ਡਰੋਨ ਘੁਸਪੈਠ ਦੀਆਂ ਕੁੱਲ 791 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ ਸਭ ਤੋਂ ਵੱਧ 782 ਘਟਨਾਵਾਂ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ’ਤੇ ਵਾਪਰੀਆਂ, ਜਦਕਿ ਜੰਮੂ-ਕਸ਼ਮੀਰ...

  • fb
  • twitter
  • whatsapp
  • whatsapp
Advertisement

ਰੱਖਿਆ ਮੰਤਰਾਲੇ ਵੱਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ, ਸਾਲ 2025 ਦੌਰਾਨ ਕੌਮਾਂਤਰੀ ਸਰਹੱਦ (IB) 'ਤੇ ਡਰੋਨ ਘੁਸਪੈਠ ਦੀਆਂ ਕੁੱਲ 791 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਇਹਨਾਂ ਵਿੱਚੋਂ ਸਭ ਤੋਂ ਵੱਧ 782 ਘਟਨਾਵਾਂ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ’ਤੇ ਵਾਪਰੀਆਂ, ਜਦਕਿ ਜੰਮੂ-ਕਸ਼ਮੀਰ ਸੈਕਟਰ ਵਿੱਚ 9 ਮਾਮਲੇ ਸਾਹਮਣੇ ਆਏ।ਭਾਰਤੀ ਫੌਜ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਸਾਲ 237 ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ, ਜਿਨ੍ਹਾਂ ਵਿੱਚੋਂ 72 ਡਰੋਨ ਨਸ਼ੀਲੇ ਪਦਾਰਥਾਂ ਅਤੇ 5 ਹਥਿਆਰਾਂ ਦੀ ਸਪਲਾਈ ਨਾਲ ਲੱਦੇ ਹੋਏ ਸਨ।

Advertisement

ਮੰਤਰਾਲੇ ਨੇ ਦੱਸਿਆ ਕਿ ਪੱਛਮੀ ਮੋਰਚੇ ’ਤੇ ਜੈਮਰਾਂ ਅਤੇ ਸਪੂਫਰਾਂ ਦੀ ਵਰਤੋਂ ਨੇ ਡਰੋਨ ਦੇ ਖ਼ਤਰੇ ਨੂੰ ਨੱਥ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਿਪੋਰਟ ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ ਬਾਰੇ ਕਿਹਾ ਗਿਆ ਹੈ ਕਿ ਉੱਥੇ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ। ਸਾਲ 2019 ਤੋਂ ਬਾਅਦ ਹਿੰਸਾ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਜ਼ੀਰੋ ਹੋ ਗਈਆਂ ਹਨ ਅਤੇ ਲੋਕ ਵਿਕਾਸ ਦੇ ਰਾਹ 'ਤੇ ਚੱਲ ਰਹੇ ਹਨ। ਪਾਕਿਸਤਾਨ ਵੱਲੋਂ ਪੁੰਛ-ਰਾਜੌਰੀ ਖੇਤਰ ਨੂੰ ਮੁੜ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ।

Advertisement

Advertisement
×