DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

West Bengal ਦੇ Baruipur Rape-Murder Case ਦਾ ਮੁੁੱਖ ਮੁਲਜ਼ਮ ਮੁਕਾਬਲੇ ’ਚ ਹਲਾਕ

ਮਾਂ ਵੱਲੋਂ ਪੁੱਤ ਦੀ ਲਾਸ਼ ਲੈਣ ਤੋਂ ਇਨਕਾਰ; ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਕੋਲਕਾਤਾ ’ਚ ਭਾਜਪਾ ਖ਼ਿਲਾਫ਼ ਨਾਰਾਜ਼ਗੀ ਜਤਾਉਂਦੀ ਹੋਈ ਟੀ ਐੱਮ ਸੀ ਸੁਪਰੀਮੋ ਮਮਤਾ ਬੈਨਰਜੀ। -ਫੋਟੋ: ਪੀਟੀਆਈ
Advertisement

ਪੱਛਮੀ ਬੰਗਾਲ ਦੇ ਬਾਰੂਈਪੁਰ ਵਿੱਚ 11 ਸਾਲਾ ਲੜਕੀ ਨਾਲ ਜਬਰ ਜਨਾਹ ਤੇ ਕਤਲ ਕੇਸ ਦਾ ਮੁੱਖ ਮੁਲਜ਼ਮ ਪ੍ਰਭਾਸ ਮੰਡਲ ਬੁੱਧਵਾਰ ਤੜਕੇ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ। ਪੁਲੀਸ ਮੁਤਾਬਕ ਮੁਲਜ਼ਮ ਨੇ ਕ੍ਰਾਈਮ ਸੀਨ ਮੁੜ ਸਿਰਜਣ ਦੇ ਅਮਲ ਦੌਰਾਨ ਪੁਲੀਸ ਮੁਲਾਜ਼ਮ ਦਾ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਮਈ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬੰਗਾਲ ਵਿੱਚ ਇਹ ਪਹਿਲਾ ਪੁਲੀਸ ਮੁਕਾਬਲਾ ਹੈ। ਇਸ ਦੌਰਾਨ ਮੰਡਲ ਦੀ ਮਾਂ ਸੰਧਿਆ ਮੰਡਲ ਨੇ ਇਹ ਕਹਿੰਦਿਆਂ ਆਪਣੇ ਪੁੱਤ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਆਪਣੀ ਕਰਨੀ ਦਾ ਫਲ ਮਿਲਿਆ ਹੈ।

ਉੱਧਰ, ਪੁਲੀਸ ਨੇ ਇਕ ਹੋਰ ਮੁਲਜ਼ਮ ਕਬੀਰ ਮੌਲਾ ਨੂੰ ਬਸ਼ੀਰਹਾਟ ਤੋਂ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਗਿਣਤੀ ਚਾਰ ਹੋ ਗਈ ਹੈ। ਭਾਜਪਾ ਤਰਜਮਾਨ ਦੇਬਜੀਤ ਸਰਕਾਰ ਨੇ ਇਸ ਘਟਨਾ ਨੂੰ ਜਿੱਥੇ ਰੱਬੀ ਨਿਆਂ, ਉਥੇ ਤ੍ਰਿਣਮੂੁਲ ਨੇ ਜੰਗਲ ਰਾਜ ਦੀ ਮਿਸਾਲ ਦੱਸਿਆ। ਤ੍ਰਿਣਮੂਲ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਮੁਕਾਬਲੇ ਦਾ ਮਕਸਦ ਮੁੱਖ ਮੁਲਜ਼ਮ ਤੇ ਇੱਕੋ-ਇੱਕ ਚਸ਼ਮਦੀਦ ਨੂੰ ਖਾਮੋਸ਼ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬੰਗਾਲ ਹੁਣ ‘ਅਧਿਕਾਰਤ ਤੌਰ ’ਤੇ ਯੂ ਪੀ 2.0’ ਬਣ ਗਿਆ ਹੈ।

Advertisement

ਮੁਲਜ਼ਮ ਮੰਡਲ ਇਸ ਕੇਸ ਵਿੱਚ ਗ੍ਰਿਫ਼ਤਾਰ ਪਹਿਲਾ ਵਿਅਕਤੀ ਸੀ ਤੇ ਉਹ ਮੁੱਖ ਮਸ਼ਕੂਕ ’ਚੋਂ ਇੱਕ ਸੀ। ਪੀੜਤ ਲੜਕੀ ਨੂੰ ਗਾਇਬ ਹੋਣ ਤੋਂ ਪਹਿਲਾਂ ਮੰਡਲ ਨਾਲ ਦੇਖਿਆ ਗਿਆ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੰਡਲ ਨੂੰ ਅੱਧੀ ਰਾਤ 12:45 ਵਜੇ ਤੇ ਕਰੀਬ ਦੱਖਣੀ 24 ਪਰਗਨਾ ਦੇ ਸੁਰਜਿਆਪੁਰ ਲਿਜਾਇਆ ਗਿਆ ਸੀ। ਪੁਲੀਸ ਮੁਤਾਬਕ ਮੁਲਜ਼ਮ ਆਪਣੇ ਬਿਆਨਾਂ ਨਾਲ ਗੁੰਮਰਾਹ ਕਰ ਰਿਹਾ ਸੀ। ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਮੰਡਲ ਨੂੰ ਬਾਰੂਈਪੁਰ ਸਬ ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਧਰ ਮੰਡਲ ਦੀ ਪਤਨੀ ਚੰਪਾ ਮੰਡਲ ਨੇ ਕਿਹਾ ਕਿ ਵਿਆਹ ਮਗਰੋਂ ਉਹ ਵੀ ਆਪਣੇ ਪਤੀ ਦੇ ਦੁਰਵਿਹਾਰ ਦਾ ਸ਼ਿਕਾਰ ਰਹੀ ਹੈ।

Advertisement

ਤ੍ਰਿਣਮੂਲ ਤੇ ਭਾਜਪਾ ਵਰਕਰ ਭਿੜੇ

ਕੋਲਕਾਤਾ: ਬਾਰੂਈਪੁਰ ਵਿੱਚ 11 ਸਾਲਾ ਲੜਕੀ ਨਾਲ ਜਬਰ-ਜਨਾਹ ਤੇ ਕਤਲ ਦੀ ਘਟਨਾ ਦੇ ਰੋਸ ਵਜੋਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਵੱਲੋਂ ਬੁੱਧਵਾਰ ਨੂੰ ਕੀਤੀ ਰੈਲੀ ਤੇ ਰੋਸ ਮਾਰਚ ਦੌਰਾਨ ਭਾਜਪਾ ਤੇ ਤ੍ਰਿਣਮੂਲ ਯੂਥ ਵਿੰਗ ਦੇ ਵਰਕਰ ਆਪਸ ’ਚ ਭਿੜ ਗਏ। ਪੁਲੀਸ ਨੇ ਹਾਲਾਤ ਕਾਬੂ ਹੇਠ ਲਿਆਉਣ ਲਈ ਲਾਠੀਚਾਰਜ ਵੀ ਕੀਤਾ। ਕਲਕੱਤਾ ਹਾਈ ਕੋਰਟ ਦੀ ਹਰੀ ਝੰਡੀ ਮਗਰੋਂ ਤ੍ਰਿਣਮੂਲ ਦੇ ਯੂਥ ਵਰਕਰਾਂ ਨੇ ਰੈਲੀ ਦਾ ਪ੍ਰਬੰਧ ਕੀਤਾ ਸੀ। ਭਾਜਪਾ ਵਰਕਰਾਂ ਨੇ ਜਿੱਥੇ ‘ਚੋਰ ਚੋਰ’ ਦੇ ਨਾਅਰੇ ਲਗਾ ਕੇ ਰੈਲੀ ’ਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ, ਉਥੇ ਤ੍ਰਿਣਮੂਲ ਦੇ ਰੋਸ ਮਾਰਚ ਦੌਰਾਨ ਹਾਜ਼ਰਾ ਰੋਡ ਉੱਤੇ ਮਨੁੱਖੀ ਰੋਕਾਂ ਵੀ ਲਾਈਆਂ। ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਵਰਕਰਾਂ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਨੇ ਵਿਅਕਤੀਆਂ ਤੇ ਮਹਿਲਾਵਾਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ।

Advertisement
×