DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਸਲਿਮ ਅਫਸਰਾਂ ਦੇ ਮਾਮਲੇ ’ਚ Mahua Moitra ਵੱਲੋਂ ਯੂ ਐੱਨ ਦਾ ਰੁਖ਼

ਅਮਿਤ ਸ਼ਾਹ ਦੇ ਪ੍ਰੋਗਰਾਮਾਂ ’ਚੋਂ ਮੁਸਲਿਮ ਅਧਿਕਾਰੀਆਂ ਨੂੰ ਬਾਹਰ ਰੱਖਣ ਦਾ ਦੋਸ਼ ਲਾਇਆ

  • fb
  • twitter
  • whatsapp
  • whatsapp
Advertisement
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਘੱਟਗਿਣਤੀਆਂ ਨਾਲ ਜੁੜੇ ਮੁੱਦਿਆਂ ’ਤੇ ਸੰਯੁਕਤ ਰਾਸ਼ਟਰ (ਯੂ ਐੱਨ) ਦੇ ਵਿਸ਼ੇਸ਼ ਦੂਤ ਨਾਲ ਸੰਪਰਕ ਕਰ ਕੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ ਦੌਰਾਨ ਸੀਨੀਅਰ ਮੁਸਲਿਮ ਆਈ ਏ ਐੱਸ ਅਤੇ ਆਈ ਪੀ ਐੱਸ ਅਫਸਰਾਂ ਨੂੰ ਉਨ੍ਹਾਂ ਦੇ ਧਰਮ ਕਾਰਨ ਅਧਿਕਾਰਤ ਪ੍ਰੋਗਰਾਮਾਂ ’ਚੋਂ ਬਾਹਰ ਰੱਖਿਆ ਗਿਆ ਹੈ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਓ ਐੱਚ ਸੀ ਐੱਚ ਆਰ) ’ਚ ਘੱਟਗਿਣਤੀ ਮਾਮਲਿਆਂ ਦੇ ਆਜ਼ਾਦ ਮਨੁੱਖੀ ਅਧਿਕਾਰ ਮਾਹਿਰ ਨਿਕੋਲਸ ਲੈਵਰੈਟ ਨੂੰ ਲਿਖੇ ਪੱਤਰ ’ਚ ਮੋਇਤਰਾ ਨੇ ਦੋਸ਼ ਲਾਇਆ ਕਿ ਜੁਲਾਈ ’ਚ ਅਗਸਤ ਮਹੀਨੇ ਸ਼ਾਹ ਦੇ ਦੌਰਿਆਂ ਦੌਰਾਨ ਤਿੰਨ ਮੌਕਿਆਂ ’ਤੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗਰਾਮ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਗਿਆ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਹਾਜ਼ਰ ਨਾ ਰਹਿਣ ਲਈ ਕਿਹਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਪ੍ਰੋਗਰਾਮ ’ਚੋਂ ਬਾਹਰ ਰੱਖਿਆ ਗਿਆ ਜਦਕਿ ਹੋਰਨਾਂ ਧਰਮਾਂ ਦੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਉਸ ਦੌਰਾਨ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਟੀ ਐੱਮ ਸੀ ਸੰਸਦ ਮੈਂਬਰ ਨੇ ਸਿਲੀਗੁੜੀ ਦੇ ਪੁਲੀਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲੀਸ ਦੀ ਐੱਸ ਟੀ ਐੱਫ ਦੇ ਮੁਖੀ ਜਾਵੇਦ ਸ਼ਮੀਮ ਅਤੇ ਸੀਨੀਅਰ ਆਈ ਪੀ ਐੱਸ ਖ਼ਲੀਲ ਅਹਿਮਦ ਦਾ ਜ਼ਿਕਰ ਕੀਤਾ ਹੈ।

Advertisement

ਮੁਸਲਮਾਨਾਂ ਦੀ ਸ਼ਬਦਾਵਲੀ ’ਤੇ ਨਜ਼ਰ ਰੱਖਣ ਦਾ ਦੋਸ਼

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਭਾਰਤੀ ਜਨਤਾ ਪਾਰਟੀ ’ਤੇ ਅਸੁਰੱਖਿਅਤ ਮਹਿਸੂਸ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ’ਚ ਸੱਤਾ ਧਿਰ ਹੁਣ ਦੇਸ਼ ’ਚ ਮੁਸਲਿਮ ਭਾਈਚਾਰੇ ਦੀ ਸ਼ਬਦਾਵਲੀ ’ਤੇ ਵੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਪੱਛਮੀ ਬੰਗਾਲ ਦੇ ਖੜਗਪੁਰ ’ਚ ਤਾਇਨਾਤ ਆਈ ਪੀ ਐੱਸ ਬੁਸ਼ਰਾ ਬਾਨੋ ਦੇ ਮਾਮਲੇ ਦਾ ਜ਼ਿਕਰ ਕੀਤਾ ਜਿਸ ਨੂੰ ਅਹੁਦਾ ਸੰਭਾਲਣ ਤੋਂ ਤਕਰੀਬਨ ਢਾਈ ਮਹੀਨੇ ਬਾਅਦ ਹੀ ਏ ਐੱਸ ਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਵੀਡੀਓ ’ਚ ਮੁਸਲਿਮ ਢੰਗ ਨਾਲ ਦੁਆ-ਸਲਾਮ ਕਰਨ ਕਾਰਨ ਆਈ ਪੀ ਐੱਸ ਅਫਸਰ ਦਾ ਤਬਾਦਲਾ ਕੀਤਾ ਗਿਆ ਹੈ। ਅਜਿਹੇ ਮਾਮਲੇ ਹੁਣ ਘੱਟਗਿਣਤੀ ਭਾਈਚਾਰੇ ਨੂੰ ਹੈਰਾਨ ਨਹੀਂ ਕਰਦੇ।

Advertisement
Advertisement
×