DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mahua Moitra Egg Attack: ਭਾਜਪਾ ਕਾਰਕੁਨਾਂ ਨੇ ਮਹੂਆ ਮੋਇਤਰਾ ’ਤੇ ਆਂਡੇ ਸੁੱਟੇ

ਟੀ ਐੱਮ ਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਤੇਹੱਟਾ ਵਿੱਚ ਭਾਜਪਾ ਕਾਰਕੁਨਾਂ ’ਤੇ ਉਨ੍ਹਾਂ ’ਤੇ ਆਂਡੇ ਸੁੱਟਣ ਦਾ ਦੋਸ਼ ਲਾਇਆ ਹੈ। ਮੋਇਤਰਾ ਨੇ ਕਿਹਾ ਕਿ ਉਹ ਪੁਲੀਸ ਨੂੰ ਸੂਚਿਤ ਕਰ ਕੇ ਪਾਰਟੀ ਮੀਟਿੰਗ ਵਿੱਚ...

  • fb
  • twitter
  • whatsapp
  • whatsapp
featured-img featured-img
ਟੀ ਐੱਮ ਸੀ ਆਗੂ ਮਹੂਆ ਮੋਇਤਰਾ ਆਪਣੇ ਕਾਫਲੇ ਵਿੱਚ ਜਾਂਦੀ ਹੋਈ। -ਫੋਟੋ: ਪੀਟੀਆਈ
Advertisement

ਟੀ ਐੱਮ ਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਤੇਹੱਟਾ ਵਿੱਚ ਭਾਜਪਾ ਕਾਰਕੁਨਾਂ ’ਤੇ ਉਨ੍ਹਾਂ ’ਤੇ ਆਂਡੇ ਸੁੱਟਣ ਦਾ ਦੋਸ਼ ਲਾਇਆ ਹੈ। ਮੋਇਤਰਾ ਨੇ ਕਿਹਾ ਕਿ ਉਹ ਪੁਲੀਸ ਨੂੰ ਸੂਚਿਤ ਕਰ ਕੇ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਪਹੁੰਚੀ ਸੀ। ਮੀਟਿੰਗ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੀ ਤਾਂ ਮੁਜ਼ਾਹਰਾਕਾਰੀਆਂ ਨੇ ਕਾਲੇ ਝੰਡੇ ਦਿਖਾਏ ਅਤੇ ‘ਵਾਪਸ ਜਾਓ’ ਦੇ ਨਾਅਰੇ ਲਗਾਏ।

ਮੋਇਤਰਾ ਨੂੰ ਐਕਸ ’ਤੇ ਪਾਈ ਵੀਡੀਓ ਵਿੱਚ ਇਹ ਕਹਿੰਦਿਆਂ ਦੇਖਿਆ ਜਾ ਸਕਦਾ ਹੈ ਕਿ ‘ਉਨ੍ਹਾਂ ਨੂੰ ਅਦਾਲਤ ਨੇ ਕਿਹਾ ਸੀ ਕਿ ਕੋਈ ਆਂਡੇ ਨਹੀਂ ਸੁੱਟੇਗਾ ਪਰ ਭਾਜਪਾ ਕਾਰਕੁਨ ਪੁਲੀਸ ਦੀ ਹਾਜ਼ਰੀ ਵਿੱਚ ਆਂਡੇ ਲਿਆਏ। ਪੁਲੀਸ ਦੇ ਸਾਹਮਣੇ ਇਹ ਕੀ ਹੋ ਰਿਹਾ ਹੈ? ਉਹ ਪੁਲੀਸ ਦੀ ਹਾਜ਼ਰੀ ਵਿੱਚ ਆਂਡੇ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ 7 ਤੋਂ 10 ਭਾਜਪਾ ਕਾਰਕੁਨਾਂ ਜਿਨ੍ਹਾਂ ਵਿੱਚ ਮੰਡਲ ਪ੍ਰਧਾਨ, ਪੰਚਾਇਤ ਸਮਿਤੀ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਸ਼ਾਮਲ ਸਨ ਨੇ ਮੀਟਿੰਗ ਵਾਲੀ ਥਾਂ ਪੁੱਜ ਕੇ ਉਸ ’ਤੇ ਆਂਡੇ ਸੁੱਟੇ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਥਾਂ ਉਨ੍ਹਾਂ (ਮੋਇਤਰਾ) ਨੂੰ ਹੀ ਜ਼ਬਰਦਸਤੀ ਕਾਰ ਵਿੱਚ ਬਿਠਾ ਦਿੱਤਾ।

Advertisement

ਤ੍ਰਿਣਮੂਲ ਦੇ ਚੋਣ ਨਿਸ਼ਾਨ ਬਾਰੇ ਅੱਜ ਆ ਸਕਦੈ ਫ਼ੈਸਲਾ

Advertisement

ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ 6 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਚੋਣ ਨਿਸ਼ਾਨ ਬਾਰੇ ਅੰਤਰਿਮ ਹੁਕਮ ਜਾਰੀ ਕਰ ਸਕਦਾ ਹੈ। ਪਾਰਟੀ ਦੇ ਦੋਵਾਂ ਧੜਿਆਂ (ਮਮਤਾ ਬੈਨਰਜੀ ਅਤੇ ਰਿਤਬਰਤ ਬੈਨਰਜੀ) ਨੇ ਨੰਦੀਗ੍ਰਾਮ ਅਤੇ ਰੇਜੀਨਗਰ ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਦੋਵੇਂ ਧੜੇ ਇੱਕੋ ਅਧਿਕਾਰਤ ਚੋਣ ਨਿਸ਼ਾਨ ਦੀ ਵਰਤੋਂ ਕਰ ਰਹੇ ਹਨ। ਚੋਣ ਕਮਿਸ਼ਨ ਦੀ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿੱਚ ਦੋਵਾਂ ਧੜਿਆਂ ਨੂੰ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। -ਪੀਟੀਆਈ

Advertisement
×