DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Maharashtra Gas Leak: ਕੈਮੀਕਲ ਫੈਕਟਰੀ 'ਚੋਂ ਜ਼ਹਿਰੀਲੀ ਗੈਸ ਲੀਕ: ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਕਈਆਂ ਦੀਆਂ ਅੱਖਾਂ ’ਚ ਹੋਈ ਇਨਫੈਕਸ਼ਨ; ਲੋਕਾਂ ਨੂੰ ਮੂੰਹ ਢੱਕ ਕੇ ਰੱਖਣ ਦੀ ਸਲਾਹ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਕੈਮੀਕਲ ਫੈਕਟਰੀ ’ਚੋਂ 'ਓਲੀਅਮ' (ਧੂੰਆਂ ਛੱਡਣ ਵਾਲਾ ਸਲਫਿਊਰਿਕ ਐਸਿਡ) ਗੈਸ ਲੀਕ ਹੋ ਗਈ। ਅਧਿਕਾਰੀਆਂ ਅਨੁਸਾਰ ਇਸ ਘਟਨਾ ਵਿੱਚ ਤੁਰੰਤ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਸਾਵਧਾਨੀ ਵਜੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਇਹ ਗੈਸ ਲੀਕ MIDC ਡੀ-ਜ਼ੋਨ ਵਿੱਚ ਸਥਿਤ ਭਗੇਰੀਆ ਕੈਮੀਕਲਜ਼ ਕੰਪਨੀ (ਪੁਰਾਣਾ ਨਾਮ ਜ਼ੈਨੀਥ ਕੈਮੀਕਲਜ਼) ਦੀ ਯੂਨਿਟ ਵਿੱਚੋਂ ਹੋਈ। ਜ਼ਿਲ੍ਹਾ ਕਲੈਕਟਰ ਡਾ. ਇੰਦੂ ਰਾਣੀ ਜਾਖੜ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲੀਸ ਅਤੇ ਡਿਜ਼ਾਸਟਰ ਮੈਨੇਜਮੈਂਟ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਭਾਵਿਤ ਇਲਾਕੇ ਵਿੱਚੋਂ 458 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

Advertisement

ਸਾਵਧਾਨੀ ਵਜੋਂ ਨੇੜਲੇ ਪਿੰਡਾਂ ਸਲਵਾੜ ਅਤੇ ਪਾਸਥਲ ਦੇ ਵਸਨੀਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ ਅਤੇ ਆਪਣੇ ਨੱਕ ਤੇ ਮੂੰਹ ਨੂੰ ਗਿੱਲੇ ਰੁਮਾਲ ਜਾਂ ਮਾਸਕ ਨਾਲ ਢੱਕ ਕੇ ਰੱਖਣ। ਜੇਕਰ ਕੋਈ ਗੈਸ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਘੱਟੋ-ਘੱਟ 15 ਤੋਂ 20 ਮਿੰਟਾਂ ਤੱਕ ਅੱਖਾਂ ਜਾਂ ਚਮੜੀ ਨੂੰ ਸਾਫ਼ ਪਾਣੀ ਨਾਲ ਧੋਣ ਅਤੇ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ।

Advertisement

ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਲੀਕ ਵਾਲੀ ਥਾਂ 'ਤੇ ਸਿੱਧਾ ਪਾਣੀ ਨਾ ਪਾਇਆ ਜਾਵੇ, ਕਿਉਂਕਿ ਇਸ ਨਾਲ ਕੈਮੀਕਲ ਰਿਐਕਸ਼ਨ ਹੋਰ ਵਧ ਸਕਦਾ ਹੈ। ਕਲੈਕਟਰ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

Advertisement
×