
ਪੁਣੇ, 19 ਮਾਰਚ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਬੱਸ ਇੱਕ ਛੋਟੇ ਪੁਲ ਤੋਂ ਡਿੱਗਣ ਕਾਰਨ ਘੱਟੋ-ਘੱਟ 12 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ਨਿਚਰਵਾਰ ਰਾਤ ਕਰੀਬ 11.30 ਵਜੇ ਬਾਵਧਨ ਇਲਾਕੇ ਵਿੱਚ ਵਾਪਰਿਆ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਇਕ ਨਿੱਜੀ ਬੱਸ ਇਕ ਛੋਟੇ ਪੁਲ ਤੋਂ ਡਿੱਗ ਗਈ, ਜਿਸ ਕਾਰਨ 12 ਯਾਤਰੀ ਜ਼ਖਮੀ ਹੋ ਗਏ। ਪੁਲੀਸ ਮੁਤਾਬਕ ਡਰਾਈਵਰ ਹੱਥੋਂ ਬੇਕਾਬੂ ਹੋ ਕੇ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਬੱਸ ਵਿੱਚ ਕੁੱਲ 36 ਯਾਤਰੀ ਸਵਾਰ ਸਨ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ