ਠਾਣੇ, 10 ਦਸੰਬਰ
ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਏਅਰ ਕੰਡੀਸ਼ਨਰ (ਏਸੀ) ਦੀ ਮੁਰੰਮਤ ਕਰਨ ਵਾਲੇ ਨੇ ਰਿਹਾਇਸ਼ੀ ਇਮਾਰਤ ਦੀ ਲਿਫਟ ਦੇ ਅੰਦਰ ਪੰਜ ਸਾਲਾ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਤਲੋਜਾ ਇਲਾਕੇ ਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ 19 ਸਾਲਾ ਮੁਲਜ਼ਮ ਇਮਾਰਤ ਵਿੱਚ ਏਸੀ ਦੀ ਮੁਰੰਮਤ ਕਰਕੇ ਪੌੜੀਆਂ ਤੋਂ ਹੇਠਾਂ ਆ ਰਿਹਾ ਸੀ ਤਾਂ ਉਸ ਨੇ ਪਾਰਕਿੰਗ ਵਿੱਚ ਪੰਜ ਸਾਲ ਦੀ ਬੱਚੀ ਨੂੰ ਖੇਡਦਿਆਂ ਦੇਖਿਆ। ਉਹ ਲੜਕੀ ਨੂੰ ਲਿਫਟ ਦੇ ਅੰਦਰ ਲੈ ਗਿਆ ਅਤੇ ਉੱਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਪੀੜਤ ਲੜਕੀ ਤੀਜੀ ਮੰਜ਼ਿਲ ‘ਤੇ ਸਥਿਤ ਆਪਣੇ ਘਰ ਪਹੁੰਚੀ ਅਤੇ ਜਿੱਥੇ ਉਸ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਾਂ ਦੇ ਪੁੱਛਣ ‘ਤੇ ਉਸ ਨੇ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਮਾਂ ਹੇਠਾਂ ਆ ਗਈ, ਜਿਥੇ ਉਸ ਨੇ ਮੁਲਜ਼ਮ ਮਿਲਿਆ। ਉਸ ਨੂੰ ਕੁੱਝ ਲੋਕਾਂ ਨੂੰ ਕਾਬੂ ਕੀਤਾ ਹੋਇਆ ਸੀ ਤੇ ਬਾਅਦ ‘ਚ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ।