ਮੱਧ ਪ੍ਰਦੇਸ਼: ਦੋ ਸਿੱਖਾਂ ਨੂੰ ਕੁੱਟਣ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮ ਮੁਅੱਤਲ

ਮੱਧ ਪ੍ਰਦੇਸ਼: ਦੋ ਸਿੱਖਾਂ ਨੂੰ ਕੁੱਟਣ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮ ਮੁਅੱਤਲ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 8 ਅਗਸਤ

ਮੱਧ ਪ੍ਰਦੇਸ਼ ਵਿੱਚ ਪੁਲੀਸ ਵੱਲੋਂ ਦੋ ਸਿੱਖਾਂ ਨੂੰ ਕੁੱਟਣ ਤੇ ਕੇਸਾਂ ਤੋਂ ਫੜ ਕੇ ਘੜੀਸਣ ਦੀ ਘਟਨਾ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਫੈਲ ਗਿਆ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਸਿਆਸਤ ਵੀ ਭਖ ਗਈ ਹੈ। ਬੜਵਾਨੀ ਜਿਲ੍ਹੇ ਵਿੱਚ ਰਾਜਪੁਰ ਤਹਿਸੀਲ ਅੰਦਰ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨੂੰ ਪੁਲੀਸ ਮੁਲਾਜ਼ਮ ਬਰਹਿਮੀ ਨਾਲ ਕੁੱਟ ਰਹੇ ਹਨ ਨਾ ਹੀ ਕੇਸਾਂ ਤੋਂ ਫੜ ਕੇ ਧੂਹ ਰਹੇ ਹਨ। ਆਸੇ ਪਾਸੇ ਖੜ੍ਹੇ ਲੋਕ ਇਸ ਘਟਨਾ ਮੌਕੇ ਮੂਕ ਦਰਸ਼ਕ ਬਣੇ ਹੋਏ ਹਨ। ਗਿਆਨੀ ਪ੍ਰੇਮ ਸਿੰਘ ਨੂੰ ਬਚਾਉਣ ਆਉਂਦੇ ਇਕ ਹੋਰ ਸਿੱਖ ਨੂੰ ਪੁਲੀਸ ਧੱਕਾ ਮਾਰ ਕੇ ਪਰ੍ਹੇ ਕਰ ਦਿੰਦੀ ਹੈ। ਉਧਰ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨੇ ਏਐੱਸਆਈ ਤੇ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਮਾਾਮਲੇ ਦੀ ਜਾਂਚ ਇੰਦੌਰ ਦੇ ਆਈਜੀ ਤੋਂ ਕਰਵਾਉਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All