ਭੁਪਾਲ, 19 ਸਤੰਬਰ
ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਅੱਜ ਗਣੇਸ਼ ਮੂਰਤੀ ਪ੍ਰਵਾਹ ਕਰਨ ਮੌਕੇ ਹਾਦਸੇ ਵਿਚ ਦੋ ਭਰਾਵਾਂ ਸਣੇ ਚਾਰ ਬੱਚਿਆਂ ਦੀ ਮੌਤ ਹੋ ਗਈ। ਇਹ ਮੂਰਤੀ ਮੇਹਗਾਂਵ ਦੇ ਵਨਖੰਡੇਸ਼ਵਰ ਮੰਦਰ ਨੇੜਲੇ ਪ੍ਰਵਾਹ ਕੀਤੀ ਜਾ ਰਹੀ ਸੀ। ਇਸ ਦੌਰਾਨ ਬੱਚੇ ਨਹਾਉਣ ਲਈ ਡੂੰਘੇ ਪਾਣੀ ਵਿਚ ਚਲੇ ਗਏ ਤੇ ਉਥੇ ਡੁੱਬਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ।