ਮੱਧ ਪ੍ਰਦੇਸ਼: ਬਜਰੰਗ ਦਲ ਵੱਲੋਂ ਵੈੱਬ ਸੀਰੀਜ਼ ਦੇ ਸੈੱਟ ’ਤੇ ਹੰਗਾਮਾ

ਪ੍ਰਕਾਸ਼ ਝਾਅ ਦੀ ਸੀਰੀਜ਼ ’ਚ ਹਿੰਦੂ ਧਰਮ ਨੂੰ ਮਾੜੀ ਰੌਸ਼ਨੀ ’ਚ ਦਿਖਾਉਣ ਦਾ ਦੋਸ਼

ਮੱਧ ਪ੍ਰਦੇਸ਼: ਬਜਰੰਗ ਦਲ ਵੱਲੋਂ ਵੈੱਬ ਸੀਰੀਜ਼ ਦੇ ਸੈੱਟ ’ਤੇ ਹੰਗਾਮਾ

ਵੈੱਬ ਸੀਰੀਜ਼ ਆਸ਼ਰਮ-3 ਦੀ ਸ਼ੂਟਿੰਗ ਦੌਰਾਨ ਵੈਨਿਟੀ ਵੈਨ ਦੀ ਕੀਤੀ ਗਈ ਭੰਨਤੋੜ।

ਭੁਪਾਲ, 25 ਅਕਤੂਬਰ

ਫ਼ਿਲਮਸਾਜ਼ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਸੈੱਟ ’ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਐਤਵਾਰ ਸ਼ਾਮ ਹੰਗਾਮਾ ਕੀਤਾ ਅਤੇ ਸੈੱਟ ਦੀ ਭੰਨ੍ਹ-ਤੋੜ ਕੀਤੀ। ਦਲ ਨੇ ਦੋਸ਼ ਲਾਇਆ ਕਿ ਸੀਰੀਜ਼ ਵਿਚ ਹਿੰਦੂ ਧਰਮ ਨੂੰ ਮਾੜੀ ਰੌਸ਼ਨੀ ਵਿਚ ਦਿਖਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ ਮੰਤਰੀ ਨੇ ਅੱਜ ਕਿਹਾ ਕਿ ਨਿਰਮਾਤਾ-ਨਿਰਦੇਸ਼ਕ ਨੂੰ ਇਤਰਾਜ਼ਯੋਗ ਕੰਟੈਂਟ ਜਾਂ ਸੀਨ ਬਾਰੇ ਅਥਾਰਿਟੀ ਨੂੰ ਅਗਾਊਂ ਦੱਸਣਾ ਚਾਹੀਦਾ ਸੀ। ਇਹ ਸਭ ਰਾਜ ਵਿਚ ਸ਼ੂਟਿੰਗ ਕਰਨ ਦੀ ਮਨਜ਼ੂਰੀ ਲੈਣ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ। ਬਜਰੰਗ ਦਲ ਦੇ ਕਾਰਕੁਨਾਂ ਨੇ ਐਤਵਾਰ ਸ਼ਾਮ ਸੀਰੀਜ਼ ਦੇ ਤੀਜੇ ਸੀਜ਼ਨ ਦੇ ਸੈੱਟ ਦੀ ਤੋੜ-ਭੰਨ੍ਹ ਕੀਤੀ ਸੀ। ਝਾਅ ਉਤੇ ਸਿਆਹੀ ਵੀ ਸੁੱਟੀ ਗਈ। ਚਾਰ ਲੋਕਾਂ ਨੂੰ ਇਸ ਹੰਗਾਮੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸਰਕਾਰ ਹੁਣ ਇਸ ਸ਼ੂਟਿੰਗ ਬਾਰੇ ਪੱਕੀਆਂ ਹਦਾਇਤਾਂ ਜਾਰੀ ਕਰੇਗੀ ਤੇ ਨਿਰਮਾਤਾ-ਨਿਰਦੇਸ਼ਕ ਨੂੰ ਸਕ੍ਰਿਪਟ ਦਿਖਾਉਣੀ ਪਏਗੀ। ਮੰਤਰੀ ਨੇ ਨਾਲ ਹੀ ਕਿਹਾ ਕਿ ਫ਼ਿਲਮਸਾਜ਼ਾਂ ਦਾ ਸੂਬੇ ਵਿਚ ਸਵਾਗਤ ਹੈ ਪਰ ਜੇਕਰ ਕੋਈ ਇਤਰਾਜ਼ ਵਾਲੀ ਗੱਲ ਹੈ ਤਾਂ ਪਹਿਲਾਂ ਦੱਸਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਸੀਨ ਜਾਂ ਪਟਕਥਾ ਬਾਰੇ ਸ਼ਿਕਾਇਤ ਹੈ ਤਾਂ ਉਹ ਪ੍ਰਸ਼ਾਸਨ ਨੂੰ ਜਾਣੂ ਕਰਵਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੀਰੀਜ਼ ਵਿਚ ਅਦਾਕਾਰ ਬੌਬੀ ਦਿਓਲ ਮੁੱਖ ਭੂਮਿਕਾ ਨਿਭਾ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਮਿਸ਼ਰਾ ਨੇ ਕਿਹਾ ਕਿ ਉਹ ਬਜਰੰਗ ਦਲ ਦੀ ਇਸ ਮੰਗ ਦੀ ਹਮਾਇਤ ਕਰਦੇ ਹਨ ਜਿਸ ਵਿਚ ਵੈੱਬ ਸੀਰੀਜ਼ ਦਾ ਨਾਂ ‘ਆਸ਼ਰਮ’ ਬਦਲਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਰੋਧ ਕਰਨ ਵਾਲਿਆਂ ਨੇ ਪੱਥਰ ਵੀ ਸੁੱਟੇ ਤੇ ਦੋ ਬੱਸਾਂ ਦਾ ਨੁਕਸਾਨ ਹੋਇਆ। ਇਕ ਵਿਅਕਤੀ ਫੱਟੜ ਵੀ ਹੋ ਗਿਆ। ਬਜਰੰਗ ਦਲ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਪ੍ਰਕਾਸ਼ ਝਾਅ ਨੇ ਪਿਛਲੇ ਸੀਜ਼ਨ ਵਿਚ ਇਕ ਹਿੰਦੂ ਆਸ਼ਰਮ ਨੂੰ ਗਲਤ ਢੰਗ ਨਾਲ ਦਿਖਾਇਆ ਹੈ ਜਿੱਥੇ ਗੁਰੂਆਂ ਵੱਲੋਂ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਸਨਾਤਨ ਧਰਮ ਵਿਚ ਆਸ਼ਰਮ ਰਹੇ ਹਨ ਤੇ ਇਨ੍ਹਾਂ ਸਮਾਜਿਕ ਕਦਰਾਂ-ਕੀਮਤਾਂ ਉਸਾਰਨ ਵਿਚ ਅਹਿਮ ਯੋਗਦਾਨ ਦਿੱਤਾ ਹੈ।

ਬਜਰੰਗ ਦਲ ‘ਗੁੰਡਿਆਂ ਦਾ ਗਰੁੱਪ’: ਦਿਗਵਿਜੈ ਸਿੰਘ

ਭੁਪਾਲ: ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ‘ਬਜਰੰਗ ਦਲ ਗੁੰਡਿਆਂ ਦਾ ਗਰੁੱਪ ਹੈ’। ਸੱਜੇ ਪੱਖੀ ਸਿਆਸਤ ਖ਼ਿਲਾਫ਼ ਲਗਾਤਾਰ ਬੋਲਦੇ ਰਹਿਣ ਵਾਲੇ ਦਿਗਵਿਜੈ ਨੇ ਕਿਹਾ ਕਿ ਰਾਜ ਦੇ ਲੋਕ ਕਦੋਂ ਤੱਕ ਅਜਿਹੇ ਗੁੰਡਾ ਅਨਸਰਾਂ ਨੂੰ ਸਹਿਣ ਕਰਦੇ ਰਹਿਣਗੇ? ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਇਹ ਸ਼ਾਖਾ ਗੁੰਡਿਆਂ ਦਾ ਸਮੂਹ ਬਣ ਗਈ ਹੈ। ਦਿਗਵਿਜੈ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਭਾਜਪਾ ਵਿਧਾਇਕ ਰਮੇਸ਼ਵਰ ਸ਼ਰਮਾ ਨੇ ਕਿਹਾ ‘ਜਿਹੜੇ ਆਸ਼ਰਮ ਉਤੇ ਵੈੱਬ ਸੀਰੀਜ਼ ਬਣਾ ਰਹੇ ਹਨ, ਕੀ ਉਹ ਕਦੇ ਮਦਰੱਸੇ ਉਤੇ ਬਣਾ ਸਕਦੇ ਹਨ?’ -ਆਈਏਐਨਐੱਸ

ਫ਼ਿਲਮ ਜਥੇਬੰਦੀਆਂ ਵੱਲੋਂ ਹਮਲੇ ਦੀ ਨਿਖੇਧੀ, ਕਾਰਵਾਈ ਮੰਗੀ

ਵੈੱਬ ਸੀਰੀਜ਼ ਦੇ ਸੈੱਟ ਉਤੇ ਕੀਤੇ ਗਏ ਹਮਲੇ ਦੀ ‘ਦਿ ਪ੍ਰਡਿਊਸਰਜ਼ ਗਿਲਡ ਤੇ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼’ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਜਥੇਬੰਦੀ ਨੇ ਕਿਹਾ ਕਿ ਇਹ ਕੋਈ ਵੱਖਰੀ ਘਟਨਾ ਨਹੀਂ ਹੈ, ਪ੍ਰੋਡਕਸ਼ਨ ਤੇ ਸਿਨੇਮਾ ਸੈਕਟਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਨਿਰਮਾਣ ਰੁਜ਼ਗਾਰ ਪੈਦਾ ਕਰਦਾ ਹੈ, ਆਰਥਿਕਤਾ ਨੂੰ ਹੁਲਾਰਾ ਦਿੰਦਾ ਹੈ ਤੇ ਸੈਰ-ਸਪਾਟਾ ਵਧਾਉਂਦਾ ਹੈ। ਪੂਰੇ ਵਿਸ਼ਵ ਤੇ ਭਾਰਤ ਵਿਚ ਇਸ ਨੂੰ ਹੁਲਾਰਾ ਦੇਣ ਲਈ ਕਈ ਨੀਤੀਆਂ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਕਈ ਨਿਰਮਾਤਾ-ਨਿਰਦੇਸ਼ਕਾਂ ਨੇ ਵੀ ਹਮਲੇ ਦੀ ਕਰੜੀ ਆਲੋਚਨਾ ਕੀਤੀ ਹੈ ਤੇ ਕਾਰਵਾਈ ਮੰਗੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All