ਬੈਤੂਲ, 10 ਦਸੰਬਰ
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਪਿੰਡ ਵਿਚ 6 ਦਸੰਬਰ ਨੂੰ ਕਰੀਬ 40 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਵਾਲੇ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਅੱਜ ਸਵੇਰੇ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਲੜਕੇ, ਜਿਸ ਦੀ ਪਛਾਣ ਤਨਮਯ ਵਜੋਂ ਹੋਈ ਹੈ। ਮੰਗਲਵਾਰ ਸ਼ਾਮ ਨੂੰ ਮੰਡਾਵੀ ਪਿੰਡ ਦੇ ਬੋਰਵੈੱਲ ‘ਚ ਡਿੱਗ ਗਿਆ ਸੀ। ਬਚਾਅ ਕਾਰਜ ‘ਚ ਸ਼ਾਮਲ ਹੋਮ ਗਾਰਡ ਕਮਾਂਡੈਂਟ ਐੱਸਆਰ ਅਜ਼ਮੀ ਨੇ ਦੱਸਿਆ, ‘ਬੋਰਵੈੱਲ ‘ਚ ਫਸੇ ਲੜਕੇ ਨੂੰ ਅੱਜ ਸਵੇਰੇ 5 ਵਜੇ ਬਚਾਅ ਦਲ ਨੇ ਬਾਹਰ ਕੱਢਿਆ ਪਰ ਬੱਚੇ ਦੀ ਮੌਤ ਹੋ ਗਈ ਸੀ।’ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ।