LPG Gas Cylinder Booking: ਹੁਣ 25 ਦਿਨਾਂ ਬਾਅਦ ਭਰਵਾਇਆ ਜਾ ਸਕਦੈ ਸਿਲੰਡਰ
ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਗੈਸ ਸਿਲੰਡਰ ਬੁੱਕ ਕਰਵਾਉਣ ਲਈ 25 ਦਿਨਾਂ ਦੇ ਵਕਫ਼ੇ ਦਾ ਨਿਯਮ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਅੱਜ ਸੋਸ਼ਲ...
Advertisement
ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਗੈਸ ਸਿਲੰਡਰ ਬੁੱਕ ਕਰਵਾਉਣ ਲਈ 25 ਦਿਨਾਂ ਦੇ ਵਕਫ਼ੇ ਦਾ ਨਿਯਮ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਅੱਜ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਖਾੜੀ ਦੇਸ਼ਾਂ ਦੇ ਟਕਰਾਅ ਕਾਰਨ ਪਹਿਲਾਂ ਪੈਂਡੂ ਖੇਤਰਾਂ ਵਿੱਚ ਇਹ ਮਿਆਦ 45 ਦਿਨ ਰੱਖੀ ਗਈ ਸੀ। ਹੁਣ ਗੈਸ ਸਪਲਾਈ ਵਿੱਚ ਸੁਧਾਰ ਆਉਣ ਮਗਰੋਂ ਇਹ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਫ਼ੈਸਲੇ ਮਗਰੋਂ ਹੁਣ ਪੇਂਡੂ ਖੇਤਰਾਂ ਦੇ ਖਪਤਕਾਰ ਵੀ ਸ਼ਹਿਰਾਂ ਵਾਂਗ 25 ਦਿਨਾਂ ਬਾਅਦ ਸਿਲੰਡਰ ਬੁੱਕ ਕਰਵਾ ਸਕਣਗੇ। ਮੰਤਰਾਲੇ ਨੇ ਕੰਪਨੀਆਂ ਨੂੰ ਇਹ ਹੁਕਮ ਤੁਰੰਤ ਲਾਗੂ ਕਰਨ ਲਈ ਕਿਹਾ ਹੈ।
Advertisement
Advertisement
×

