DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ

ਮਹਾਤਮਾ ਗਾਂਧੀ ਅਤੇ ਚਾਰਲੀ ਚੈਪਲਿਨ ਵਰਗੀਆਂ ਹਸਤੀਆਂ ਦੀ ਮੇਜ਼ਬਾਨੀ ਕਰਨ ਵਾਲੇ ਰੈਸਟੋਰੈਂਟ ’ਤੇ ਬੰਦ ਹੋਣ ਦੀ ਤਲਵਾਰ

  • fb
  • twitter
  • whatsapp
  • whatsapp
featured-img featured-img
London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ
Advertisement

ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਲੰਡਨ ਦੇ ਰੀਜੈਂਟ ਸਟ੍ਰੀਟ ਸਥਿਤ ‘ਵੀਰਾਸਵਾਮੀ’ (Veeraswamy) ਨੇ ਅੱਜ ਆਪਣੀ ਸੌਵੀਂ ਵਰ੍ਹੇਗੰਢ ਮਨਾਈ। ਮਾਰਚ 1926 ਵਿੱਚ ਖੁੱਲ੍ਹੇ ਇਸ ਮਿਸ਼ੇਲਿਨ-ਸਟਾਰ ਰੈਸਟੋਰੈਂਟ ਨੇ ਮਹਾਤਮਾ ਗਾਂਧੀ ਅਤੇ ਚਾਰਲੀ ਚੈਪਲਿਨ ਵਰਗੀਆਂ ਮਹਾਨ ਹਸਤੀਆਂ ਦੀ ਮੇਜ਼ਬਾਨੀ ਕੀਤੀ ਹੈ। ਸੌ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਰੈਸਟੋਰੈਂਟ ਵੱਲੋਂ ਸਦੀ ਪੁਰਾਣੇ ਪਕਵਾਨਾਂ ਨੂੰ ਮੁੜ ਤੋਂ ਪਰੋਸਿਆ ਜਾ ਰਿਹਾ ਹੈ, ਪਰ ਇਹ ਜਸ਼ਨ ‘ਸੇਵ ਵੀਰਾਸਵਾਮੀ ( save veeraswamy) ਮੁਹਿੰਮ ਦੇ ਪਰਛਾਵੇਂ ਹੇਠ ਹੋ ਰਹੇ ਹਨ। ਦਰਅਸਲ, ਰੈਸਟੋਰੈਂਟ ਦੀ ਲੀਜ਼ ਖ਼ਤਮ ਹੋ ਚੁੱਕੀ ਹੈ ਅਤੇ ਮਾਲਕ ‘ਕਰਾਊਨ ਐਸਟੇਟ’ (Crown Estate) ਇਸ ਇਮਾਰਤ ਦਾ ਨਵੀਨੀਕਰਨ ਕਰਨਾ ਚਾਹੁੰਦਾ ਹੈ, ਜਿਸ ਕਾਰਨ ਰੈਸਟੋਰੈਂਟ ਦੇ ਬੰਦ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਰੈਸਟੋਰੈਂਟ ਦੇ ਸਹਿ-ਮਾਲਕ ਰਣਜੀਤ ਮਥਰਾਣੀ ਅਤੇ ਭੈਣਾਂ ਨਮਿਤਾ ਤੇ ਕੈਮਿਲੀਆ ਪੰਜਾਬੀ ਨੇ ਕਿਹਾ ਕਿ ਜੇਕਰ ‘ਵੀਰਾਸਵਾਮੀ’ ਦੂਜੀ ਵਿਸ਼ਵ ਜੰਗ ਦੀ ਤਬਾਹੀ ਵਿੱਚੋਂ ਬਚ ਸਕਦਾ ਹੈ, ਤਾਂ ਉਹ ਇਸ ਇਤਿਹਾਸਕ ਸਥਾਨ ਨੂੰ ਬਚਾਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕਰਨਗੇ। ਰੈਸਟੋਰੈਂਟ ਦੇ ਮੁਲਾਜ਼ਮਾਂ ਨੇ ਆਪਣੀਆਂ ਨੌਕਰੀਆਂ ਬਚਾਉਣ ਲਈ ਬਕਿੰਘਮ ਪੈਲੇਸ ਤੱਕ ਮਾਰਚ ਕੱਢਿਆ ਅਤੇ ਕਿੰਗ ਚਾਰਲਸ III ਨੂੰ ਦਖ਼ਲ ਦੇਣ ਦੀ ਅਪੀਲ ਕਰਦਿਆਂ 20,000 ਤੋਂ ਵੱਧ ਦਸਤਖਤਾਂ ਵਾਲੀ ਪਟੀਸ਼ਨ ਸੌਂਪੀ ਹੈ।

Advertisement

ਹਾਲਾਂਕਿ ਕਰਾਊਨ ਐਸਟੇਟ ਨੇ ਰੈਸਟੋਰੈਂਟ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨ ਦੀ ਪੇਸ਼ਕਸ਼ ਕੀਤੀ ਹੈ, ਪਰ ਮਾਲਕਾਂ ਦਾ ਕਹਿਣਾ ਹੈ ਕਿ ‘ਵਿਕਟਰੀ ਹਾਊਸ’ ਨਾਲ ਇਸ ਰੈਸਟੋਰੈਂਟ ਦੀ ਇਤਿਹਾਸਕ ਵਿਰਾਸਤ ਜੁੜੀ ਹੋਈ ਹੈ। ਮਾਮਲਾ ਹੁਣ ਅਦਾਲਤ ਵਿੱਚ ਹੈ, ਜਿੱਥੇ ਜੂਨ ਦੇ ਅਖੀਰ ਵਿੱਚ ਸੁਣਵਾਈ ਹੋਣੀ ਤੈਅ ਹੈ।

Advertisement

Advertisement
×