ਮੌਂਟਰੀਅਲ ਵਿੱਚ ਸਾਹਿਤਕ ਸਮਾਗਮ ਕਰਾਇਆ
ਪੰਜਾਬੀ ਕਲਮ ਕੇਂਦਰ ਮੌਂਟਰੀਅਲ ਨੇ ਕਾਵਿ ਸਮਾਗਮ ‘ਸ਼ਾਇਰੀ ਵਿਦ ਸਲਾਈਸ’ ਕਰਵਾਇਆ ਜਿਸ ਵਿੱਚ ਉੱਥੋਂ ਦੀਆਂ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪੰਜਾਬ ਤੋਂ ਆਏ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਕਾਰੋਬਾਰੀ ਦੀਪਇੰਦਰ ਸਿੰਘ ਸਿੱਧੂ ਨੇ...
Advertisement
ਪੰਜਾਬੀ ਕਲਮ ਕੇਂਦਰ ਮੌਂਟਰੀਅਲ ਨੇ ਕਾਵਿ ਸਮਾਗਮ ‘ਸ਼ਾਇਰੀ ਵਿਦ ਸਲਾਈਸ’ ਕਰਵਾਇਆ ਜਿਸ ਵਿੱਚ ਉੱਥੋਂ ਦੀਆਂ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪੰਜਾਬ ਤੋਂ ਆਏ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਕਾਰੋਬਾਰੀ ਦੀਪਇੰਦਰ ਸਿੰਘ ਸਿੱਧੂ ਨੇ ਸਭ ਦੇ ਸਵਾਗਤ ਨਾਲ ਕੀਤੀ। ਅਨਿਲ ਭਾਰਦਵਾਜ ਨੇ ਹਿੰਦੀ ਕਵਿਤਾਵਾਂ ਪੜ੍ਹ ਕੇ ਰੰਗ ਬੰਨ੍ਹਿਆ। ਸੁਖਵਿੰਦਰ ਜੂਤਲਾ ਨੇ ਦੋ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਕਪਿਲ ਧੀਮਾਨ ਦੀ ਕਵਿਤਾ ਸਭ ਵੱਲੋਂ ਪਸੰਦ ਕੀਤੀ ਗਈ। ਅਮਨਦੀਪ ਨੇ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਰੰਗ ਬੰਨ੍ਹਿਆ। ਮੁੱਖ ਮਹਿਮਾਨ ਅਮਰਜੀਤ ਸਿੰਘ ਜੀਤ ਨੇ ਗ਼ਜ਼ਲਾਂ ਪੜ੍ਹੀਆਂ। ਹਰਜਿੰਦਰ ਸਿੰਘ ਪੱਤੜ ਨੇ ਆਪਣੀ ਨਵੀਂ ਕਵਿਤਾ ਪੜ੍ਹੀ। ਹਰਜਿੰਦਰ ਰਾਹੀ ਨੇ ਵੀ ਕੁਝ ਨਜ਼ਮਾਂ ਨਾਲ ਸਾਂਝ ਪਾਈ। ਹੋਰਨਾਂ ਤੋਂ ਇਲਾਵਾ ਮੋਹਣਪ੍ਰੀਤ ਸਿੰਘ ਪੱਤੜ, ਦੀਪਇੰਦਰ, ਕਰਨਵੀਰ ਤੇ ਮਨਜੀਤ ਸਿੰਘ ਚਾਤ੍ਰਿਕ ਨੇ ਵੀ ਰਚਨਾਵਾਂ ਪੜ੍ਹੀਆਂ।
Advertisement
Advertisement
×

