DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤੀ ਬੈਂਕ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼: ਆਈ ਡੀ ਬੀ ਆਈ ਬੈਂਕ ਦੀ 60.72% ਹਿੱਸੇਦਾਰੀ ਵਿਕੇਗੀ

ਕੈਨੇਡਾ ਦੀ ਫੇਅਰਫੈਕਸ ਨੇ 52,878 ਕਰੋਡ਼ ਰੁਪਏ ਦੀ ਬੋਲੀ ਲਾਈ

  • fb
  • twitter
  • whatsapp
  • whatsapp
Advertisement

ਕੈਨੇਡਾ ਦੀ ਫੇਅਰਫੈਕਸ ਫਾਇਨਾਂਸ਼ੀਅਲ ਹੋਲਡਿੰਗਜ਼ 52878 ਕਰੋੜ ਰੁਪਏ ’ਚ ਆਈ ਡੀ ਬੀ ਆਈ ਬੈਂਕ ’ਚ 60.72 ਫ਼ੀਸਦ ਹਿੱਸੇਦਾਰੀ ਖ਼ਰੀਦੇਗੀ। ਇਹ ਕਿਸੇ ਭਾਰਤੀ ਬੈਂਕ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋਵੇਗਾ। ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਇਸ ਵਿਕਰੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ।

ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੇ ਫ਼ੈਸਲੇ ਬਾਰੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਅਤੇ ਐੱਲ ਆਈ ਸੀ ਕੋਲ ਨਵੀਂ ਕੰਪਨੀ ’ਚ 34 ਫ਼ੀਸਦੀ ਦੀ ਹਿੱਸੇਦਾਰੀ ਹੋਵੇਗੀ। ਫੇਅਰਫੈਕਸ ਕੰਪਨੀ ਸਰਕਾਰ ਦੀ 30.48 ਫ਼ੀਸਦ ਹਿੱਸੇਦਾਰੀ ਕਰੀਬ 26620 ਕਰੋੜ ਰੁਪਏ ’ਚ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਦੀ 30.24 ਫ਼ੀਸਦ ਹਿੱਸੇਦਾਰੀ ਕਰੀਬ 26440 ਕਰੋੜ ਰੁਪਏ ’ਚ ਖ਼ਰੀਦੇਗੀ। ਸਰਕਾਰੀ ਬਿਆਨ ਮੁਤਾਬਕ ਕੈਨੇਡਾ ਦੇ ਕਾਰੋਬਾਰੀ ਪ੍ਰੇਮ ਵਤਸ ਦੀ ਅਗਵਾਈ ਹੇਠਲੀ ਫੇਅਰਫੈਕਸ ਪ੍ਰਤੀ ਸ਼ੇਅਰ 81 ਰੁਪਏ ਦਾ ਭੁਗਤਾਨ ਕਰੇਗੀ। ਇਸ ਐਲਾਨ ਮਗਰੋਂ ਬੁੱਧਵਾਰ ਨੂੰ ਬੀ ਐੱਸ ਈ ’ਚ ਆਈ ਡੀ ਬੀ ਆਈ ਬੈਂਕ ਦਾ ਸ਼ੇਅਰ 9.07 ਫ਼ੀਸਦ ਚੜ੍ਹ ਕੇ 90.44 ਰੁਪਏ ’ਤੇ ਬੰਦ ਹੋਇਆ।

Advertisement

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਸੌਦੇ ਨੂੰ ਅਹਿਮ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਸਰਕਾਰ ਨੇ ਬੈਂਕ ਨੂੰ ਵਿੱਤੀ ਸੰਕਟ ’ਚੋਂ ਕੱਢਣ ’ਚ ਮਦਦ ਕੀਤੀ ਹੈ। ਇਸ ਕਦਮ ਨਾਲ ਭਾਰਤ ਦਾ ਬੈਂਕਿੰਗ ਪ੍ਰਬੰਧ ਮਜ਼ਬੂਤ ਹੋਵੇਗਾ ਅਤੇ ਬੈਂਕ ਸੇਵਾਵਾਂ ਨੂੰ ਆਲਮੀ ਮਾਪਦੰਡਾਂ ਮੁਤਾਬਕ ਬਣਾਉਣ ’ਚ ਸਹਾਇਤਾ ਮਿਲੇਗੀ। ਵਿਕਰੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫੇਅਰਫੈਕਸ ਆਰ ਬੀ ਆਈ ਅੱਗੇ ਕਾਰਜ ਯੋਜਨਾ ਪੇਸ਼ ਕਰੇਗੀ। -ਪੀਟੀਆਈ

Advertisement

ਰੇਲਵੇ ਮੁਲਾਜ਼ਮਾਂ ਨੂੰ 78 ਦਿਨ ਦੇ ਬੋਨਸ ਦਾ ਐਲਾਨ

ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ 1140770 ਰੇਲਵੇ ਮੁਲਾਜ਼ਮਾਂ ਨੂੰ 78 ਦਿਨ ਦੇ ਉਤਪਾਦਕਤਾ ਆਧਾਰਿਤ ਬੋਨਸ ਦੇ ਭੁਗਤਾਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਬੋਨਸ ’ਤੇ 2009.61 ਕਰੋੜ ਰੁਪਏ ਖ਼ਰਚ ਹੋਣਗੇ। ਸਰਕਾਰ ਅਨੁਸਾਰ, ਹਰੇਕ ਯੋਗ ਰੇਲਵੇ ਮੁਲਾਜ਼ਮ ਨੂੰ 78 ਦਿਨ ਲਈ ਵੱਧ ਤੋਂ ਵੱਧ 17951 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। 2025-26 ’ਚ ਰੇਲਵੇ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਇਸ ਦੌਰਾਨ ਮੰਤਰੀ ਮੰਡਲ ਨੇ ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ ਨੂੰ ਅਗਲੇ ਪੰਜ ਸਾਲਾਂ ਲਈ ਜਾਰੀ ਰੱਖਦਿਆਂ 53428 ਕਰੋੜ ਰੁਪਏ ਮਨਜ਼ੂਰ ਕੀਤੇ ਹਨ। -ਪੀਟੀਆਈ

Advertisement
×