DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Landmine blast: ਪੁਣਛ ਵਿੱਚ ਐੱਲ ਓ ਸੀ ਨੇੜੇ ਲੈਂਡਮਾਈਨ ਧਮਾਕੇ ਵਿੱਚ 4 ਕਥਿਤ ਘੁਸਪੈਠੀਏ ਹਲਾਕ

ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LoC) ਦੇ ਨੇੜੇ ਆਏ ਚਾਰ ਕਥਿਤ ਪਾਕਿਸਤਾਨੀ ਘੁਸਪੈਠੀਏ ਸੋਮਵਾਰ ਨੂੰ ਇੱਕ ਸ਼ਕਤੀਸ਼ਾਲੀ ਲੈਂਡਮਾਈਨ ਧਮਾਕੇ ਵਿੱਚ ਮਾਰੇ ਗਏ। ਇਨ੍ਹਾਂ ਧਮਾਕਿਆਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਘਟਨਾ ਕ੍ਰਿਸ਼ਨਾ ਘਾਟੀ ਸੈਕਟਰ ਦੇ ਇੱਕ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LoC) ਦੇ ਨੇੜੇ ਆਏ ਚਾਰ ਕਥਿਤ ਪਾਕਿਸਤਾਨੀ ਘੁਸਪੈਠੀਏ ਸੋਮਵਾਰ ਨੂੰ ਇੱਕ ਸ਼ਕਤੀਸ਼ਾਲੀ ਲੈਂਡਮਾਈਨ ਧਮਾਕੇ ਵਿੱਚ ਮਾਰੇ ਗਏ। ਇਨ੍ਹਾਂ ਧਮਾਕਿਆਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਇਹ ਘਟਨਾ ਕ੍ਰਿਸ਼ਨਾ ਘਾਟੀ ਸੈਕਟਰ ਦੇ ਇੱਕ ਰਣਨੀਤਕ ਸਥਾਨ - ਨੰਗੀ ਟੇਕਰੀ ਨੇੜੇ ਵਾਪਰੀ, ਜਿਸਦੀ ਵਰਤੋਂ ਅਤਿਵਾਦੀਆਂ ਵੱਲੋਂ ਪਹਿਲਾਂ ਵੀ ਘੁਸਪੈਠ ਲਈ ਇੱਕ ਰਿਵਾਇਤੀ ਰਸਤੇ ਵਜੋਂ ਕੀਤੀ ਜਾਂਦੀ ਰਹੀ ਹੈ।

Advertisement

ਮਿਲਟਰੀ ਇੰਟੈਲੀਜੈਂਸ ਦੇ ਸਰੋਤਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਜਵਾਨਾਂ ਵੱਲੋਂ ਚਾਰ ਲਾਸ਼ਾਂ ਦੇਖੀਆਂ ਗਈਆਂ। ਬਾਅਦ ਵਿੱਚ ਪਾਕਿਸਤਾਨੀ ਫੌਜ ਨੇ ਦੋ ਮ੍ਰਿਤਕਾਂ ਨੂੰ ਚੁੱਕ ਲਿਆ ਜਦੋਂ ਕਿ ਦੋ ਹੋਰ ਲਾਸ਼ਾਂ ਦੇਰ ਸ਼ਾਮ ਤੱਕ ਮੌਕੇ 'ਤੇ ਹੀ ਪਈਆਂ ਸਨ।

Advertisement

ਸਰਹੱਦ ਦੀ ਰਾਖੀ ਕਰ ਰਹੀ ਫੌਜ ਨੇ ਪਾਕਿਸਤਾਨੀ ਅਤਿਵਾਦੀਆਂ ਵੱਲੋਂ ਘੁਸਪੈਠ ਦੀਆਂ ਹੋਰ ਕੋਸ਼ਿਸ਼ਾਂ ਦੇ ਖਦਸ਼ੇ ਨੂੰ ਦੇਖਦਿਆਂ ਸੁਰੱਖਿਆ ਵਧਾ ਦਿੱਤੀ ਹੈ।

ਜਦੋਂ ਕਿ ਫੌਜ ਦੇ ਸਰੋਤਾਂ ਨੇ ਦਾਅਵਾ ਕੀਤਾ ਕਿ ਮਾਰੇ ਗਏ ਚਾਰੋਂ ਵਿਅਕਤੀ ਅਤਿਵਾਦੀ ਸਨ ਜੋ ਸਰਹੱਦ ਦੇ ਇਸ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਾਕਿਸਤਾਨੀ ਹੈਂਡਲਾਂ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੀਆਂ ਗਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਚਾਰ ਨਾਗਰਿਕ ਐਲਓਸੀ (LoC) ਦੇ ਨੇੜੇ ਪਾਣੀ ਦੀਆਂ ਪਾਈਪਾਂ ਦੀ ਮੁਰੰਮਤ ਕਰ ਰਹੇ ਸਨ। ਫੌਜ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਹੈ।

ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਢਲਾਣਾਂ ਅਤੇ ਖੜ੍ਹੇ ਪਹਾੜੀ ਟਿੱਲਿਆਂ ਦੇ ਨਾਲ-ਨਾਲ ਘਣੇ ਜੰਗਲ ਹਨ ਜੋ ਇਸਨੂੰ ਪਾਕਿਸਤਾਨੀ ਅਤਿਵਾਦੀਆਂ ਲਈ ਇੱਕ ਪਸੰਦੀਦਾ ਘੁਸਪੈਠ ਦਾ ਰਸਤਾ ਬਣਾਉਂਦੇ ਹਨ। ਜੰਗਲ ਕੁਦਰਤੀ ਤੌਰ 'ਤੇ ਲੁਕਣ ਵਿੱਚ ਮਦਦ (ਕੈਮੋਫਲਾਜ) ਕਰਦੇ ਹਨ ਜਦੋਂ ਕਿ ਕੁਦਰਤੀ ਗੁਫਾਵਾਂ ਛਪਣ ਲਈ ਜਗ੍ਹਾ ਪ੍ਰਦਾਨ ਕਰਦੀਆਂ ਹਨ।

ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ (BAT) 2017 ਵਿੱਚ ਸਰਹੱਦ ਦੇ ਇਸ ਪਾਸੇ ਵਿੱਚ ਦਾਖਲ ਹੋਈ ਸੀ ਅਤੇ ਐੱਲਓਸੀ ਦੇ ਭਾਰਤੀ ਪਾਸੇ ਭਾਰਤੀ ਗਸ਼ਤੀ ਦਲ ਨੂੰ ਨਿਸ਼ਾਨਾ ਬਣਾਇਆ ਸੀ। ਦੋ ਜਵਾਨਾਂ ਦੀਆਂ ਲਾਸ਼ਾਂ ਨੂੰ ਵੀ ਖਰਾਬ (ਮਿਊਟੀਲੇਟ) ਕੀਤਾ ਗਿਆ ਸੀ।

ਪਿਛਲੇ ਇੱਕ ਹਫ਼ਤੇ ਦੌਰਾਨ ਪੁਣਛ ਵਿੱਚ ਐਲਓਸੀ ਦੇ ਨੇੜੇ ਫੌਜ ਦੁਆਰਾ ਇਲਾਕੇ ਵਿੱਚ ਲਗਪਗ ਇੱਕ ਦਰਜਨ ਲੈਂਡਮਾਈਨਾਂ ਦਾ ਪਤਾ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਨਸ਼ਟ ਕੀਤਾ ਗਿਆ ਸੀ।

ਘੁਸਪੈਠੀਆਂ ਨੂੰ ਸਰਹੱਦ ਦੇ ਇਸ ਪਾਸੇ ਦਾਖਲ ਹੋਣ ਤੋਂ ਰੋਕਣ ਲਈ ਐਲਓਸੀ ਦੇ ਨੇੜੇ ਲੈਂਡਮਾਈਨਾਂ ਵਿਛਾਈਆਂ ਜਾਂਦੀਆਂ ਹਨ। ਹਾਲਾਂਕਿ, ਇਹ ਮਾਈਨਾਂ ਕਦੇ-ਕਦੇ ਭਾਰੀ ਬਾਰਿਸ਼ ਜਾਂ ਢਲਾਣਾਂ ਖਿਸਕਣ (ਲੈਂਡਸਲਾਇਡ) ਕਾਰਨ ਆਪਣੀ ਅਸਲ ਜਗ੍ਹਾ ਤੋਂ ਹਿੱਲ ਜਾਂਦੀਆਂ ਹਨ।

Advertisement
×