DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਮੀਨ ਮਾਮਲਾ: Abhishek Banerjee ਦਾ ਸਹਿਯੋਗੀ ਗ੍ਰਿਫ਼ਤਾਰ

ਸੁਪਰੀਮ ਕੋਰਟ ਵੱਲੋਂ ਅਗਾਉੂਂ ਜ਼ਮਾਨਤ ਅਰਜ਼ੀ ਰੱਦ ਕਰਨ ਬਾਅਦ ਸੀ ਆਈ ਡੀ ਦੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਸੀ ਆਈ ਡੀ ਦੇ ਅਧਿਕਾਰੀ ਟੀ ਐੱਮ ਸੀ ਆਗੂ ਅਭਿਸ਼ੇਕ ਬੈਨਰਜੀ ਦੇ ਪੀ ਏ ਸੁਮਿਤ ਰੌਏ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਮੈਡੀਕਲ ਜਾਂਚ ਲਈ ਲੈ ਕੇ ਜਾਂਦੇ ਹੋਏ। -ਫੋਟੋ: ਪੀਟੀਆਈ
Advertisement
ਪੱਛਮੀ ਬੰਗਾਲ ਸੀ ਆਈ ਡੀ ਨੇ ਵੀਰਵਾਰ ਨੂੰ ਟੀ ਐੱਮ ਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਸਹਿਯੋਗੀ ਸੁਮਿਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਸੁਪਰੀਮ ਕੋਰਟ ਵੱਲੋਂ ਰਾਏ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰਨ ਅਤੇ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਹਟਾਉਣ ਤੋਂ ਤੁਰੰਤ ਬਾਅਦ ਹੋਈ ਹੈ। ਰਾਏ ਨੂੰ ਦੱਖਣੀ ਕੋਲਕਾਤਾ ਦੇ ਕਾਲੀਘਾਟ ਸਥਿਤ ਇੱਕ ਇਮਾਰਤ ਤੋਂ ਹਿਰਾਸਤ ਵਿੱਚ ਲਿਆ ਗਿਆ। ਸੂਬਾ ਸਰਕਾਰ ਮੁਤਾਬਕ ਇਹ ਥਾਂ ਅਭਿਸ਼ੇਕ ਬੈਨਰਜੀ ਦਾ ਦਫ਼ਤਰ-ਕਮ-ਰਿਹਾਇਸ਼ ਹੈ। ਰਾਏ ਨੂੰ ਪਹਿਲਾਂ ਮੈਡੀਕਲ ਲਈ ਐੱਸ ਐੱਸ ਕੇ ਐੱਮ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸੀ ਆਈ ਡੀ ਦੇ ਮੁੱਖ ਦਫ਼ਤਰ ਲਿਆਇਆ ਗਿਆ।

ਇਹ ਮਾਮਲਾ ਪੱਛਮੀ ਮਿਦਨਾਪੁਰ ਦੇ ਸਾਲਬੋਨੀ ਵਿੱਚ ਸਰਕਾਰੀ ਜ਼ਮੀਨ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਕਥਿਤ ਤੌਰ ’ਤੇ ਤਬਦੀਲ ਕਰ ਕੇ ਵੇਚਣ ਨਾਲ ਸਬੰਧਤ ਹੈ। ਜਾਂਚ ਦੌਰਾਨ ਰਾਏ ਦੇ ਖਾਤੇ ਵਿੱਚ ਕਰੀਬ 71 ਲੱਖ ਰੁਪਏ ਜਮ੍ਹਾਂ ਹੋਣ ਅਤੇ ਲਗਪਗ 15 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੀ ਆਈ ਡੀ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛਗਿੱਛ ਲਈ ਹਿਰਾਸਤ ਮੰਗ ਸਕਦੀ ਹੈ। ਪੁਲੀਸ ਇਸ ਮਾਮਲੇ ਵਿੱਚ ਸਾਬਕਾ ਟੀ ਐੱਮ ਸੀ ਵਿਧਾਇਕ ਸੁਜੌਏ ਹਾਜ਼ਰਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

Advertisement

ਸਾਕੇਤ ਗੋਖਲੇ ਨੇ ਐੱਨ ਸੀ ਪੀ ਆਈ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕੇ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਆਗੂ ਸਾਕੇਤ ਗੋਖਲੇ ਨੇ ਰਜਿਸਟਰਡ ਪਰ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ ਇੰਡੀਆ (ਐੱਨ ਸੀ ਪੀ ਆਈ) ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਆਰ ਟੀ ਆਈ ਦਾ 84 ਦਿਨਾਂ ਤੋਂ ਜਵਾਬ ਨਹੀਂ ਦਿੱਤਾ। ਗੋਖਲੇ ਨੇ ਕਿਹਾ ਕਿ ਐੱਨ ਸੀ ਪੀ ਆਈ 2023 ਵਿੱਚ ਪੱਛਮੀ ਬੰਗਾਲ ਵਿੱਚ ਰਜਿਸਟਰ ਹੋਈ ਸੀ ਅਤੇ ਉਸ ਨੇ ਸਿਰਫ਼ ਇੱਕ ਵਾਰ ਤ੍ਰਿਪੁਰਾ ਵਿੱਚ ਚੋਣ ਲੜੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅਜਿਹੀ ਪਾਰਟੀ ਵਿੱਚ ਟੀ ਐੱਮ ਸੀ ਦੇ 20 ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦੇ ਦਾਅਵੇ ਦੀ ਚੋਣ ਕਮਿਸ਼ਨ ਨੇ ਜਾਂਚ ਕਿਵੇਂ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਸਕੱਤਰੇਤ ਨੇ ਵੀ 84 ਦਿਨਾਂ ਤੋਂ ਉਨ੍ਹਾਂ ਦੀ ਆਰ ਟੀ ਆਈ ਦਾ ਜਵਾਬ ਨਹੀਂ ਦਿੱਤਾ।

Advertisement
Advertisement
×