ਪਟਨਾ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਯਾਦਵ 19 ਅਪਰੈਲ ਨੂੰ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਝਾਰਖੰਡ ਹਾਈ ਕੋਰਟ ਵੱਲੋਂ ਸ਼ਨਿਚਰਵਾਰ ਉਨ੍ਹਾਂ ਨੂੰ ਬਹੁ-ਕਰੋੜੀ ਚਾਰਾ ਘੁਟਾਲਾ ’ਚ ਜ਼ਮਾਨਤ ਦਿੱਤੀ ਜਾ ਚੁੱਕੀ ਹੈ ਪਰ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਨ੍ਹਾਂ ਨੂੰ ਘਰ ਜਾਣ ਲਈ ਹਾਲੇ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਦਿੱਲੀ ਦੇ ਏਮਸ ਤੋਂ ਉਨ੍ਹਾਂ ਦਾ ਕਈ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਹੈ। ਆਰਜੇਡੀ ਸਮਰਥਕਾਂ ਵੱਲੋਂ ਲਾਲੂ ਯਾਦਵ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਉਹ ਸਿਹਤਯਾਬ ਹੋਣ ਮਗਰੋਂ ਹੀ ਘਰ ਪਰਤਣਗੇ। ਸ੍ਰੀ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੇ ਕਿਹਾ ਕਿ ਦਿੱਲੀ ਦੇ ਏਮਸ ਤੋਂ ਪਹਿਲਾਂ ਵਾਂਗ ਉਨ੍ਹਾਂ ਦਾ ਇਲਾਜ ਚੱਲਦਾ ਰਹੇਗਾ। ਉਹ ਸ਼ੂਗਰ ਤੇ ਦਿਲ ਸਬੰਧੀ ਰੋਗਾਂ ਤੋਂ ਪੀੜਤ ਹਨ। -ਪੀਟੀਆਈ