ਲਖੀਮੁਪਰ ਖੀਰੀ ਹਿੰਸਾ: ਪ੍ਰਦਰਸ਼ਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ, ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਹੈ: ਵਰੁਣ ਗਾਂਧੀ : The Tribune India

ਲਖੀਮੁਪਰ ਖੀਰੀ ਹਿੰਸਾ: ਪ੍ਰਦਰਸ਼ਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ, ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਹੈ: ਵਰੁਣ ਗਾਂਧੀ

ਲਖੀਮੁਪਰ ਖੀਰੀ ਹਿੰਸਾ: ਪ੍ਰਦਰਸ਼ਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ, ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਹੈ: ਵਰੁਣ ਗਾਂਧੀ

ਲਖਨਊ, 7 ਅਕਤੂਬਰ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਲਖੀਮਪੁਰ ਖੀਰੀ ਘਟਨਾ ਦਾ ਕਥਿਤ ਵੀਡੀਓ ਟਵਿੱਟਰ 'ਤੇ ਪੋਸਟ ਕੀਤਾ ਅਤੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਗਾਂਧੀ ਨੇ ਵੀਡੀਓ ਟਵੀਟ ਕੀਤਾ ਅਤੇ ਕਿਹਾ, ‘ਵੀਡੀਓ ਬਿਲਕੁਲ ਸਪਸ਼ਟ ਹੈ। ਪ੍ਰਦਰਸ਼ਨਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਗਿਆ ਹੈ, ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਹੰਕਾਰ ਅਤੇ ਜਬਰ ਜੁਲਮ ਦਾ ਸੁਨੇਹਾ ਹਰ ਕਿਸਾਨ ਦੇ ਦਿਮਾਗ ਵਿੱਚ ਆਉਣ ਤੋਂ ਪਹਿਲਾਂ ਹੀ ਨਿਆਂ ਦਿੱਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਪੋਸਟ ਕੀਤੇ 37 ਸੈਕਿੰਡ ਦੇ ਵੀਡੀਓ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਜੀਪ ਲੋਕਾਂ ਨੂੰ ਪਿੱਛੇ ਤੋਂ ਦਰੜਦੀ ਹੋਈ ਦਿਖਾਈ ਦੇ ਰਹੀ ਹੈ। ਥਾਰ ਦੇ ਪਿੱਛੇ ਇੱਕ ਕਾਲੇ ਅਤੇ ਦੂਜੇ ਚਿੱਟੇ ਰੰਗ ਦੀਆਂ ਦੋ ਐੱਸਯੂਵੀ ਆਉਂਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ’ਚ ਲੋਕਾਂ ਨੂੰ ਚੀਕਦੇ ਤੇ ਰੋਂਣਦਿਆਂ ਸੁਣਿਆ ਜਾ ਸਕਦਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All