DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੱਦਾਖ ਦੀ ਤਰੱਕੀ ਪਹਿਲੀ ਤਰਜੀਹ: ਮੋਦੀ

3350 ਕਰੋਡ਼ ਦੇ ਪੰਜ ਵਿਕਾਸ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ

  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਲੱਦਾਖ ਦਾ ਵਿਕਾਸ ਕੇਂਦਰ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨੌਜਵਾਨਾਂ ਦੀ ਲੋੜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਸੂਬੇ ’ਚ ਹੀ ਉੱਚ ਸਿੱਖਿਆ, ਖੋਜ ਅਤੇ ਨਵੀਆਂ ਤਕਨੀਕਾਂ ਸਿੱਖਣ ਦੇ ਮੌਕੇ ਮਿਲਣ ਤੇ ਉਨ੍ਹਾਂ ਨੂੰ ਦੂਜੇ ਸੂਬਿਆਂ ਵਿੱਚ ਨਾ ਜਾਣਾ ਪਵੇ। ਮੋਦੀ ਨੇ ਲਗਪਗ 3,350 ਕਰੋੜ ਰੁਪਏ ਦੇ ਪੰਜ ਵਿਕਾਸ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਇਲਾਕੇ ਦੇ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰ ਰਹੀ ਹੈ। ਪ੍ਰਾਜੈਕਟਾਂ ਵਿੱਚ ਲੇਹ ਹਵਾਈ ਅੱਡੇ ’ਤੇ 640 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਯਾਤਰੀ ਟਰਮੀਨਲ, 298 ਕਿਲੋਮੀਟਰ ਲੰਬੀ ਨਿਮੂ-ਪਦਮ-ਦਰਚਾ ਸੜਕ, 9 ਮੈਗਾਵਾਟ ਦਾ ਹਾਨੂ ਪਣ-ਬਿਜਲੀ ਪ੍ਰਾਜੈਕਟ ਅਤੇ 66 ਕੇ ਵੀ ਦੀ ਬਿਜਲੀ ਪ੍ਰਸਾਰਨ ਲਾਈਨ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਲੇਹ ਵਿੱਚ ਹਿਮ ਸਰੋਵਰ ਪ੍ਰਾਜੈਕਟ ਤਹਿਤ ਸਿੰਧੂ ਘਾਟ ਵਿੱਚ ਮੁਲਕ ਦੇ ਪਹਿਲੇ ਪੈਟਰੋਗਲਿਫ (ਪੱਥਰ ’ਤੇ ਉੱਕਰੀਆਂ ਤਸਵੀਰਾਂ ਤੇ ਲਿਖਤਾਂ) ਸੰਭਾਲ ਪਾਰਕ ਅਤੇ 40 ਪਿੰਡਾਂ ਵਿੱਚ ਵਿਕਸਤ ਕੀਤੀਆਂ ਜਲਗਾਹਾਂ ਦਾ ਵੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਲੇਹ ਵਿੱਚ ਉੱਤਮਤਾ ਕੇਂਦਰ ਬਣਾਉਣ ਦੇ ਨਾਲ ਨਾਲ ਆਈ ਆਈ ਟੀ ਜੰਮੂ ਤੇ ਆਈ ਆਈ ਐੱਮ ਜੰਮੂ ਦੇ ਸੈਟੇਲਾਈਟ ਕੈਂਪਸ ਸਥਾਪਤ ਕਰਨ ਦੀਆਂ ਤਜਵੀਜ਼ਾਂ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਅਗਸਤ ਵਿੱਚ ਲੱਦਾਖ ਲਈ ਹਾਈ ਕੋਰਟ ਬੈਂਚ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਲਾਕੇ ਵਿੱਚ ਖੇਡਾਂ, ਸੈਰ-ਸਪਾਟੇ, ਡਿਜੀਟਲ ਸੰਪਰਕ ਅਤੇ ਸਥਾਨਕ ਉਤਪਾਦਾਂ ਦੀ ਮਾਰਕੀਟਿੰਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

Advertisement

Advertisement
Advertisement
×