DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੱਦਾਖ ਪ੍ਰਸ਼ਾਸਨ ਵੱਲੋਂ ਸੋਨਮ ਵਾਂਗਚੁਕ ਦੇ ਸਕੂਲ ਨੂੰ ਕਲਾਸਾਂ ਰੋਕਣ ਦਾ ਨੋਟਿਸ

ਵਾਂਗਚੁਕ ਨੇ ਐੱਲ ਜੀ 'ਤੇ ਸੇਧਿਆ ਨਿਸ਼ਾਨਾ

  • fb
  • twitter
  • whatsapp
  • whatsapp
Advertisement

ਲੱਦਾਖ ਪ੍ਰਸ਼ਾਸਨ ਨੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਅਤੇ ਹਿਮਾਲੀਅਨ ਇੰਸਟੀਚਿਊਟ ਆਫ਼ ਅਲਟਰਨੇਟਿਵਜ਼ (HIAL) ਦੀ ਸੰਸਥਾਪਕ ਤੇ ਸੀ ਈ ਓ ਗੀਤਾਂਜਲੀ ਜੇ. ਅੰਗਮੋ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਲੇਹ ਦੇ ਡੇਜ਼ਰਟ ਫਲਾਵਰ ਸਕੂਲ ਵਿੱਚ "ਕਲਾਸਾਂ ਸ਼ੁਰੂ ਕਰਨ ਅਤੇ ਹੋਰ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕਰਨ" ਦਾ ਨਿਰਦੇਸ਼ ਦਿੱਤਾ ਗਿਆ ਹੈ।

ਇਸ ਕਾਰਵਾਈ ਤੋਂ ਇੱਕ ਦਿਨ ਬਾਅਦ, ਵਾਂਗਚੁਕ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਸਿੱਖਿਆ ਬਾਰੇ ਸੰਸਦੀ ਕਮੇਟੀ ਨੇ ਇਸ ਮਾਡਲ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਪਰ ਲੱਦਾਖ ਦੇ ਉਪ ਰਾਜਪਾਲ (ਐੱਲ ਜੀ) ਇਸਨੂੰ ਬੰਦ ਕਰਨਾ ਚਾਹੁੰਦੇ ਹਨ।

Advertisement

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਵਾਂਗਚੁਕ ਨੇ ਲਿਖਿਆ, "ਸਾਡੇ ਸਕੂਲ 'ਤੇ ਲੱਦਾਖ ਦੇ ਐੱਲ ਜੀ ਮਹਾਰਾਜ ਦਾ ਫ਼ਰਮਾਨ... ਸਾਡੇ ਸਕੂਲ ਬਾਰੇ ਇੰਟਰਨੈੱਟ ਅਤੇ ਖ਼ਬਰਾਂ ਵਿੱਚ ਕਾਫੀ ਰਾਇਤਾ ਫੈਲਾਇਆ ਜਾ ਰਿਹਾ ਹੈ। ਉਹ ਇਸਨੂੰ ਬੰਦ ਕਰਨਾ ਚਾਹੁੰਦੇ ਹਨ।"

Advertisement

ਸਕੂਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਲੰਡਨ ਦੇ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਵਿੱਚ ਇਸ ਸਕੂਲ 'ਤੇ ਇੱਕ ਸਥਾਈ ਪ੍ਰਦਰਸ਼ਨੀ ਲੱਗੀ ਹੋਈ ਹੈ। ਇਸ ਤੋਂ ਇਲਾਵਾ 'ਟਾਈਮ ਮੈਗਜ਼ੀਨ' ਨੇ ਵੀ ਇਸਦੇ ਪ੍ਰਾਜੈਕਟਾਂ ਨੂੰ 'ਟਾਈਮ 100 ਕਲਾਈਮੇਟ ਸਲਿਊਸ਼ਨਜ਼' ਵਿੱਚ ਸ਼ਾਮਲ ਕੀਤਾ ਹੈ, ਫਿਰ ਵੀ ਇਸਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਵਾਂਗਚੁਕ ਦੀ ਇਹ ਟਿੱਪਣੀ ਲੱਦਾਖ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸਕੂਲ ਨੂੰ ਦਿੱਤੀ ਗਈ ਉਸ ਚਿਤਾਵਨੀ ਤੋਂ ਬਾਅਦ ਆਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਸਕੂਲ ਵਿੱਚ ਗਤੀਵਿਧੀਆਂ ਜਾਰੀ ਰਹਿੰਦੀਆਂ ਹਨ, ਤਾਂ ਇਸ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਵਿੱਚ ਪਹਿਲਾਂ ਤੋਂ ਲੰਬਿਤ ਕਾਰਵਾਈ 'ਤੇ "ਪ੍ਰਤੀਕੂਲ ਪ੍ਰਭਾਵ" (prejudice) ਪੈ ਸਕਦਾ ਹੈ।

ਪ੍ਰਸ਼ਾਸਨ ਦੇ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਗੀਤਾਂਜਲੀ ਅੰਗਮੋ ਨੂੰ ਅਜਿਹੀ ਕੋਈ ਵੀ ਕਾਰਵਾਈ ਕਰਨ ਤੋਂ ਵਰਜਿਆ ਗਿਆ ਹੈ ਜਿਸ ਨਾਲ ਅਦਾਲਤੀ ਕਾਰਵਾਈ ਪ੍ਰਭਾਵਿਤ ਹੋਵੇ, ਕਿਉਂਕਿ ਐੱਚ ਆਈ ਏ ਐੱਲ ਨਾਲ ਸਬੰਧਤ ਮਾਮਲਾ ਪਹਿਲਾਂ ਹੀ ਹਾਈ ਕੋਰਟ ਦੇ ਵਿਚਾਰ ਅਧੀਨ ਹੈ।

Advertisement
×