ਕੋਟਕਪੂਰਾ ਦਾ ਨੌਜਵਾਨ ਆਸਟਰੇਲੀਆ ’ਚ ਹਲਾਕ
ਇਥੋਂ ਦੇ ਨੌਜਵਾਨ ਗੁਰਜੰਟ ਸਿੰਘ ਦੀ ਆਸਟਰੇਲੀਆ ’ਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੋਗਾ ਰੋਡ ਵਾਸੀ ਗੁਰਜੰਟ ਸਿੰਘ ਪੰਜ ਸਾਲ ਪਹਿਲਾਂ ਆਸਟਰੇਲੀਆ ਗਿਆ ਸੀ। ਉਹ ਟਰੱਕ ਡਰਾਈਵਰ ਸੀ ਅਤੇ ਹਾਦਸੇ ਵਾਲੇ ਦਿਨ ਉਹ ਸਿਡਨੀ ਤੋਂ ਬ੍ਰਿਸਬੇਨ ਵੱਲ ਜਾ ਰਿਹਾ...
Advertisement
ਇਥੋਂ ਦੇ ਨੌਜਵਾਨ ਗੁਰਜੰਟ ਸਿੰਘ ਦੀ ਆਸਟਰੇਲੀਆ ’ਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੋਗਾ ਰੋਡ ਵਾਸੀ ਗੁਰਜੰਟ ਸਿੰਘ ਪੰਜ ਸਾਲ ਪਹਿਲਾਂ ਆਸਟਰੇਲੀਆ ਗਿਆ ਸੀ। ਉਹ ਟਰੱਕ ਡਰਾਈਵਰ ਸੀ ਅਤੇ ਹਾਦਸੇ ਵਾਲੇ ਦਿਨ ਉਹ ਸਿਡਨੀ ਤੋਂ ਬ੍ਰਿਸਬੇਨ ਵੱਲ ਜਾ ਰਿਹਾ ਸੀ। ਰਾਤ ਹੋਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਉਪਰ ਹੀ ਪਲਟ ਗਿਆ। ਟਰੱਕ ਨੂੰ ਅੱਗ ਲੱਗ ਗਈ ਅਤੇ ਗੁਰਜੰਟ ਸਿੰਘ ਦੀ ਅੰਦਰ ਹੀ ਮੌਤ ਹੋ ਗਈ। ਉਸ ਦੇ ਚਾਚੇ ਦੇ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਜੰਟ ਦੀਆਂ ਭੈਣਾਂ ਆਸਟਰੇਲੀਆ ਰਹਿੰਦੀਆਂ ਹਨ। ਹੁਣ ਪਰਿਵਾਰ ਗੁਰਜੰਟ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ।
Advertisement
Advertisement
×

