ਨਵੀਂ ਦਿੱਲੀ, 15 ਅਪਰੈਲ
ਨੈਸ਼ਨਲ ਅਲਿਜੀਬਿਲਟੀ ਕਮ ਐਂਟਰੈਂਸ ਟੈਸਟ (ਪੋਸਟ ਗਰੈਜੂਏਟ) ਮੁਲਤਵੀ ਕਰ ਦਿੱਤਾ ਗਿਆ ਹੈ ਇਹ ਪ੍ਰੀਖਿਆ ਪਹਿਲਾਂ 18 ਅਪਰੈਲ ਨੂੰ ਹੋਣੀ ਸੀ। ਇਸ ਸਬੰਧੀ ਫੈਸਲਾ ਕਰੋਨਾ ਦੇ ਵਧਦੇ ਹੋਏ ਕੇਸਾਂ ਨੂੰ ਲੈ ਕੇ ਕੀਤਾ ਗਿਆ ਹੈ। ਸਿਹਤ ਮੰਤਰੀ ਹਰਸ਼ ਵਰਧਨ ਨੇ ਦੱਸਿਆ ਕਿ ਨੀਟ ਦੀ ਪ੍ਰੀਖਿਆ ਦੀਆਂ ਅਗਲੀਆਂ ਤਰੀਖਾਂ ਬਾਰੇ ਬਾਅਦ ਵਿਚ ਐਲਾਨ ਕੀਤਾ ਜਾਵੇਗਾ।-ਪੀਟੀਆਈ