Kathmandu Flight Diversion: ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ
China Flight Diverted: ਕਾਠਮੰਡੂ ਵਿੱਚ ਖ਼ਰਾਬ ਮੌਸਮ ਕਾਰਨ ਲਖਨਊ ਹਵਾਈ ਅੱਡੇ ’ਤੇ ਉਤਰੀ ਉਡਾਣ
Advertisement
Flight Weather Diversion: ਕਾਠਮੰਡੂ ਹਵਾਈ ਅੱਡੇ ’ਤੇ ਮੌਸਮ ਖ਼ਰਾਬ ਕਾਰਨ ਚਾਈਨਾ ਸਦਰਨ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਐਤਵਾਰ ਨੂੰ ਲਖਨਊ ਵੱਲ ਮੋੜਨਾ ਪਿਆ। ਹਵਾਈ ਅੱਡੇ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 10:57 ਵਜੇ ਚਾਈਨਾ ਸਦਰਨ ਏਅਰਲਾਈਨਜ਼ ਦੀ ਉਡਾਣ ਸੀ.ਜ਼ੈੱਡ. 3067 (ਏਅਰਬੱਸ ਏ.320 ਨੀਓ) ਨੂੰ ਕਾਠਮੰਡੂ ਦੇ ਖ਼ਰਾਬ ਮੌਸਮ ਕਾਰਨ ਲਖਨਊ ਲਈ ਡਾਇਵਰਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜਹਾਜ਼ ਰਾਤ 11:18 ਵਜੇ ਲਖਨਊ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ।
ਚੀਨ ਤੋਂ ਕਾਠਮੰਡੂ ਜਾ ਰਹੀ ਉਡਾਣ ਵਿੱਚ ਮੌਜੂਦ ਸਨ 159 ਯਾਤਰੀ
Advertisement
ਸੂਤਰਾਂ ਅਨੁਸਾਰ ਇਹ ਉਡਾਣ ਚੀਨ ਦੇ ਗੁਆਂਗਜ਼ੂ ਸ਼ਹਿਰ ਤੋਂ ਰਵਾਨਾ ਹੋਈ ਸੀ ਅਤੇ ਇਸ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਉਤਰਨਾ ਸੀ। ਇਸ ਫ਼ਲਾਇਟ ਵਿੱਚ ਕੁੱਲ 159 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਮੌਸਮ ਦੀ ਖਰਾਬੀ ਕਾਰਨ ਪਹਿਲਾਂ ਲਖਨਊ ਉਤਾਰਿਆ ਗਿਆ।
Advertisement
Advertisement
×

