DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਸ਼ਮੀਰੀ ਪੰਡਿਤ ਅਤੀਤ ਭੁਲਾ ਕੇ ਅੱਗੇ ਵਧਣ: Mehbooba Mufti

ਖੀਰ ਭਵਾਨੀ ਮੰਦਿਰ ਵਿੱਚ ਕਸ਼ਮੀਰ ਪੰਡਿਤਾਂ ਨਾਲ ਗੱਲਬਾਤ ਕੀਤੀ; ਤਿੰਨ ਡਾਕਟਰਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ

  • fb
  • twitter
  • whatsapp
  • whatsapp
featured-img featured-img
ਪੀ ਡੀ ਪੀ ਆਗੂ ਮਹਿਬੂਬਾ ਮੁਫ਼ਤੀ ਨੂੰ ਮਿਲਦੇ ਹੋਏ ਉਨ੍ਹਾਂ ਦੇ ਹਮਾਇਤੀ। -ਫੋਟੋ: ਪੀਟੀਆਈ
Advertisement
ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਸ਼ਮੀਰੀ ਪੰਡਿਤਾਂ ਨੂੰ ਅਤੀਤ ਦੀਆਂ ਦੁੱਖ ਭਰੀਆਂ ਘਟਨਾਵਾਂ ਨੂੰ ਪਿੱਛੇ ਛੱਡ ਕੇ ਕਸ਼ਮੀਰੀ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਸਾਂਝੇ ਭਵਿੱਖ ਦੀ ਉਸਾਰੀ ਕਰਨ ਦੀ ਅਪੀਲ ਕੀਤੀ। ਗੰਦਰਬਲ ਜ਼ਿਲ੍ਹੇ ਵਿੱਚ ਸਥਿਤ ਖੀਰ ਭਵਾਨੀ ਮੰਦਿਰ ਵਿਖੇ ਸਾਲਾਨਾ ਮੇਲੇ ਦੌਰਾਨ ਉਨ੍ਹਾਂ ਕਸ਼ਮੀਰੀ ਪੰਡਿਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਲੋਕ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਤੀਤ ਦੀ ਕੈਦ ਤੋਂ ਬਾਹਰ ਨਿਕਲ ਕੇ ਭਰੋਸੇ ਅਤੇ ਸਾਂਝੇ ਵਿਕਾਸ ਦੀ ਰਾਹ ’ਤੇ ਅੱਗੇ ਵਧਿਆ ਜਾਵੇ।

ਮਹਿਬੂਬਾ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਖੀਰ ਭਵਾਨੀ ਮੇਲੇ ਵਿੱਚ ਕਸ਼ਮੀਰੀ ਪੰਡਿਤਾਂ ਅਤੇ ਮੁਸਲਮਾਨਾਂ ਵਿਚਾਲੇ ਜਿਹੜੀ ਗਰਮਜੋਸ਼ੀ ਅਤੇ ਆਪਸੀ ਪਿਆਰ ਨਜ਼ਰ ਆਇਆ ਉਹ ਦਿਲ ਨੂੰ ਟੁੰਬਣ ਵਾਲਾ ਸੀ। ਕੁਝ ਲੋਕਾਂ ਵੱਲੋਂ ਖੜ੍ਹੀਆਂ ਕੀਤੀਆਂ ਵੰਡ ਅਤੇ ਬੇਭਰੋਸਗੀ ਦੀਆਂ ਕੰਧਾਂ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਤੋੜ ਦਿੱਤੀਆਂ ਹਨ।

Advertisement

ਉਨ੍ਹਾਂ ਨੇ ਸੁਸ਼ੀਲ ਰਾਜ਼ਦਾਨ, ਯੂ ਕੌਲ ਅਤੇ ਸਮੀਰ ਕੌਲ ਵਰਗੇ ਡਾਕਟਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮਰੀਜ਼ਾਂ ਦਾ ਇਲਾਜ ਹੀ ਨਹੀਂ ਕਰ ਰਹੇ, ਸਗੋਂ ਦੋਵੇਂ ਭਾਈਚਾਰਿਆਂ ਵਿਚਕਾਰ ਪੁਰਾਣੇ ਜ਼ਖ਼ਮ ਭਰਨ ਦਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਕਸ਼ਮੀਰੀ ਪੰਡਿਤਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਮਹਿਬੂਬਾ ਦੇ ਮੰਦਿਰ ਵਿੱਚ ਦਾਖਲ ਹੋਣ ਸਮੇਂ ਕੁਝ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀੇ। -ਪੀਟੀਆਈ

Advertisement

ਮੰਦਰ ਵਿੱਚ ਹਜ਼ਾਰਾਂ ਸ਼ਰਧਾਲੂ ਨਤਮਸਤਕ

ਕਸ਼ਮੀਰੀ ਪੰਡਿਤਾਂ ਦੇ ਸਭ ਤੋਂ ਮਹੱਤਵਪੂਰਨ ਧਾਰਮਿਕ ਤਿਉਹਾਰਾਂ ਵਿੱਚੋਂ ਇੱਕ ਜੇਠ ਅਸ਼ਟਮੀ ਮੌਕੇ ਖੀਰ ਭਵਾਨੀ ਮੰਦਿਰ ਵਿੱਚ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਏ। ਵੇੈਦਿਕ ਮੰਤਰਾਂ ਅਤੇ ਸ਼ੰਖ ਨਾਦ ਵਿਚਾਲੇ ਸ਼ਰਧਾਲੂਆਂ ਨੇ ਮਾਤਾ ਰਾਗਨਿਆ ਭਗਵਤੀ ਦੇ ਦਰਸ਼ਨ ਕਰ ਕੇ ਅਰਦਾਸ ਕੀਤੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਸ਼ਮੀਰੀ ਪੰਡਿਤਾਂ ਨੇ ਇਸ ਮੌਕੇ ਆਪਣੀ ਮਾਤਭੂਮੀ ਵਿੱਚ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਦੀ ਮੰਗ ਵੀ ਦੁਹਰਾਈ। ਕਈ ਸ਼ਰਧਾਲੂਆਂ ਨੇ ਕਸ਼ਮੀਰੀ ਪੰਡਿਤਾਂ ਲਈ ਸੁਰੱਖਿਅਤ ਟਾਊਨਸ਼ਿਪ ਅਤੇ ਸਥਾਈ ਮੁੜਵਸੇਬੇ ਦੀ ਮੰਗ ਕੀਤੀ। ਮਨੋਜ ਸਿਨਹਾ ਨੇ ਵੀ ਮੰਦਰ ’ਚ ਪੂਜਾ-ਅਰਚਨਾ ਕੀਤੀ। ਇਹ ਸਮਾਗਮ ਧਾਰਮਿਕ ਆਸਥਾ ਦੇ ਨਾਲ-ਨਾਲ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਬਣਿਆ।

Advertisement
×