ਕਰਨਾਟਕ: ਹਿਜਾਬ ਪਹਿਨ ਕੇ ਕਲਾਸਾਂ ਲਾ ਰਹੀਆਂ ਨੇ ਮੁਸਲਿਮ ਵਿਦਿਆਰਥਣਾਂ

ਕਰਨਾਟਕ: ਹਿਜਾਬ ਪਹਿਨ ਕੇ ਕਲਾਸਾਂ ਲਾ ਰਹੀਆਂ ਨੇ ਮੁਸਲਿਮ ਵਿਦਿਆਰਥਣਾਂ

ਮੰਗਲੂਰੂ, 26 ਮਈ

ਇੱਥੇ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਦੋੋਸ਼ ਲਾਇਆ ਕਿ ਕੁਝ ਮੁਸਲਿਮ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਆ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨੇ ਇਸ ਖ਼ਿਲਾਫ਼ ਕਾਲਜ ਵਿੱਚ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਅੱਜ ਹਿਜਾਬ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ। ਕਾਲਜ ਦੀ ਵਰਦੀ ਪਹਿਨੇ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ 44 ਵਿਦਿਆਰਥਣਾਂ ਨੇ ਕਾਲਜ ਵਿੱਚ ਹਿਜਾਬ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਨੇ ਕਾਲਜ ਦੀ ਪ੍ਰਿੰਸੀਪਲ ਅਤੇ ਅਧਿਕਾਰੀਆਂ ’ਤੇ ਦੋਸ਼ ਲਾਇਆ ਉਹ ਇੱਕ ‘‘ਪ੍ਰਭਾਵਸ਼ਾਲੀ ਸਥਾਨਕ ਨੇਤਾ’’ ਦੇ ਦਬਾਅ ਹੇਠ ਹੁਣ ਤੱਕ ਮਸਲੇ ਦਾ ਹੱਲ ਕਰਨ ’ਚ ਅਸਫਲ ਰਹੇ ਹਨ ਅਤੇ ਕਿਹਾ ਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਦੀ ਵੀ ਉਨ੍ਹਾਂ ਨਾਲ ਕਥਿਤ ਮਿਲੀਭੁਗਤ ਹੈ। ਹਾਲਾਂਕਿ ਇੱਕ ਮੁਸਲਿਮ ਵਿਦਿਆਰਥਣ ਨੇ ਦਾਅਵਾ ਕੀਤਾ ਹਿਜਾਬ ਪਹਿਨਣਾ ਉਨ੍ਹਾਂ ਵਿਦਿਆਰਥਣਾਂ ਦੀ ਵਰਦੀ ਦਾ ਹਿੱਸਾ ਹੈ, ਜਿਹੜੀਆਂ ਇਸ ਨੂੰ ਪਹਿਨਦੀਆਂ ਹਨ। ਇਹ ਗੱਲ ਕਾਲਜ ਦੇ ਪ੍ਰਾਸਪੈਕਟ ਵਿੱਚ ਵੀ ਸ਼ਾਮਲ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਮੁੱਖ ਖ਼ਬਰਾਂ

ਰੂਸ ਤੋਂ ਵੱਧ ਤੇਲ ਖ਼ਰੀਦਣ ਦਾ ਫ਼ੈਸਲਾ ਲੋਕ ਹਿੱਤ ’ਚ ਲਿਆ: ਜੈਸ਼ੰਕਰ

ਰੂਸ ਤੋਂ ਵੱਧ ਤੇਲ ਖ਼ਰੀਦਣ ਦਾ ਫ਼ੈਸਲਾ ਲੋਕ ਹਿੱਤ ’ਚ ਲਿਆ: ਜੈਸ਼ੰਕਰ

ਵਿਦੇਸ਼ ਮੰਤਰੀ ਮੁਤਾਬਕ ਭਾਰਤ ਸਰਕਾਰ ਦਾ ਫ਼ੈਸਲਾ ਕਿਸੇ ‘ਰੱਖਿਆਤਮਕ’ ਰਣਨੀ...

ਭਾਰਤ ਵੱਲੋਂ ਟੀਕਾਕਰਨ ਮੁਹਿੰਮ ’ਚ ਅਹਿਮ ਯੋਗਦਾਨ: ਸੀਤਾਰਾਮਨ

ਭਾਰਤ ਵੱਲੋਂ ਟੀਕਾਕਰਨ ਮੁਹਿੰਮ ’ਚ ਅਹਿਮ ਯੋਗਦਾਨ: ਸੀਤਾਰਾਮਨ

ਪੁਸਤਕ ‘ਇੰਡੀਆਜ਼ ਵੈਕਸੀਨ ਗਰੋਥ ਸਟੋਰੀ’ ਰਿਲੀਜ਼ ਕੀਤੀ

ਕਾਬੁਲ ਦੀ ਮਸਜਿਦ ਵਿੱਚ ਧਮਾਕਾ; 20 ਮੌਤਾਂ

ਕਾਬੁਲ ਦੀ ਮਸਜਿਦ ਵਿੱਚ ਧਮਾਕਾ; 20 ਮੌਤਾਂ

ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ

ਸ਼ਹਿਰ

View All