ਕਰਨਾਟਕ: ਅਦਾਕਾਰ ਦਰਸ਼ਨ ਨੂੰ ਜੇਲ੍ਹ ਵਿੱਚ ਖ਼ਾਸ ਸਹੂਲਤਾਂ ਮਿਲਣ ਕਾਰਨ 7 ਅਧਿਕਾਰੀ ਮੁਅੱਤਲ
ਬੰਗਲੌਰ, 26 ਅਗਸਤ ਰੇਣੁਕਾਸਵਾਮੀ ਕਤਲ ਕੇਸ ਵਿੱਚ ਨਿਆਂਇਕ ਹਿਰਾਸਤ ਵਿੱਚ ਕੰਨੜ ਅਦਾਕਾਰ ਦਰਸ਼ਨ ਨੂੰ ਜੇਲ੍ਹ ਵਿੱਚ ਕਥਿਤ ਤੌਰ ’ਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ਵਿੱਚ ਸੱਤ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ’ਚ...
Advertisement
ਬੰਗਲੌਰ, 26 ਅਗਸਤ
ਰੇਣੁਕਾਸਵਾਮੀ ਕਤਲ ਕੇਸ ਵਿੱਚ ਨਿਆਂਇਕ ਹਿਰਾਸਤ ਵਿੱਚ ਕੰਨੜ ਅਦਾਕਾਰ ਦਰਸ਼ਨ ਨੂੰ ਜੇਲ੍ਹ ਵਿੱਚ ਕਥਿਤ ਤੌਰ ’ਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ਵਿੱਚ ਸੱਤ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ’ਚ ਹੱਥ ਵਿਚ ਕੌਫੀ ਦੇ ਮਗ ਨਾਲ ਸਿਗਰਟ ਪੀ ਰਹੇ ਅਦਾਕਾਰ ਦੀ ਤਸਵੀਰ ਆਉਣ ਕਾਰਨ ਵਿਵਾਦ ਪੈਦਾ ਹੋ ਗਿਆ। ਜਾਂਚ ਤੋਂ ਬਾਅਦ ਇੱਥੋਂ ਦੇ ਪਰਪੰਨਾ ਅਗਰਾਹਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਤਸਵੀਰ ਵਿੱਚ ਦਰਸ਼ਨ ਤਿੰਨ ਹੋਰ ਵਿਅਕਤੀਆਂ ਦੇ ਨਾਲ ਜੇਲ੍ਹ ਦੇ ਅਹਾਤੇ ਵਿੱਚ ਕੁਰਸੀ ਉੱਤੇ ਆਰਾਮ ਨਾਲ ਬੈਠਾ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਮੌਜੂਦ ਤਿੰਨ ਵਿਅਕਤੀਆਂ ਵਿੱਚੋਂ ਦੋ ਕਥਿਤ ਅਪਰਾਧੀ ਹਨ।
Advertisement
Advertisement