ਵਾਇਨਾਡ, 20 ਅਕਤੂਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਕਾਂਗਰਸ ਦੇ ਮੁੱਖੀ ਕਮਲਨਾਥ ਵੱਲੋਂ ਰਾਜ ਦੀ ਮੰਤਰੀ ਇਮਰਤੀ ਦੇਵੀ ਨੂੰ ਆਈਟਮ ਕਹਿਣ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ,‘ ਕਿਸੇ ਨੂੰ ਵੀ ਔਰਤਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਕਮਲਨਾਥ ਜੀ ਮੇਰੀ ਪਾਰਟੀ ਦੇ ਹਨ। ਪਰ ਮੈਂ ਨਿੱਜੀ ਤੌਰ ‘ਤੇ ਉਸ ਕਿਸਮ ਦੀ ਭਾਸ਼ਾ ਨਹੀਂ ਪਸੰਦ ਕਰਦਾ, ਜਿਸ ਦੀ ਵਰਤੋਂ ਕਮਲਨਾਥ ਜੀ ਨੇ ਕੀਤੀ ਹੈ। ਉਨ੍ਹਾਂ ਜੋ ਕਿਹਾ ਉਹ ਮੰਦਭਾਗਾ ਹੈ।” ਸ੍ਰੀ ਗਾਂਧੀ ਤਿੰਨ ਦਿਨਾਂ ਦੌਰੇ ’ਤੇ ਕੇਰਲ ਵਿੱਚ ਹਨ।