DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kalka Shimla Train: ਕਾਲਕਾ-ਸ਼ਿਮਲਾ ਰੇਲਵੇ ਮਾਰਗ ’ਤੇ ਢਿੱਗਾਂ ਡਿੱਗੀਆਂ

ਦੋ ਰੇਲ ਗੱਡੀਆਂ ਰੱਦ ਕੀਤੀਆਂ; ਗੁੰਮਨ ਅਤੇ ਕੋਟੀ ਵਿਚਾਲੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ

  • fb
  • twitter
  • whatsapp
  • whatsapp
Advertisement

Kalka Shimla Train: ਹਿਮਾਚਲ ਪ੍ਰਦੇਸ਼ ਦੇ ਗੁੰਮਨ ਅਤੇ ਕੋਟੀ ਸਟੇਸ਼ਨਾਂ ਵਿਚਾਲੇ ਲੈਂਡਸਲਾਈਡ ਹੋਣ ਕਾਰਨ ਕਾਲਕਾ-ਸ਼ਿਮਲਾ ਰੇਲਵੇ ਲਾਈਨ ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 3:15 ਵਜੇ ਗੁੰਮਨ ਅਤੇ ਕੋਟੀ ਵਿਚਾਲੇ ਢਿੱਗਾਂ ਡਿੱਗੀਆਂ ਤੇ ਕੋਟੀ ਵੱਲ ਜਾਣ ਵਾਲੀ ਰੇਲ ਨੰਬਰ 52458 3:28 ਵਜੇ ਕੋਟੀ ਪਹੁੰਚੀ ਅਤੇ ਰੁਕਾਵਟ ਕਾਰਨ ਇਸ ਨੂੰ ਰਸਤੇ ਵਿੱਚ ਹੀ ਰੋਕਣਾ ਪਿਆ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇੰਜਨੀਅਰਿੰਗ ਵਿਭਾਗ ਅਨੁਸਾਰ ਟਰੈਕ ਦੀ ਬਹਾਲੀ ਵਿੱਚ ਕਰੀਬ ਚਾਰ ਤੋਂ ਪੰਜ ਘੰਟੇ ਦਾ ਸਮਾਂ ਲੱਗੇਗਾ। ਇਸ ਦੇ ਨਤੀਜੇ ਕਾਰਨ ਸ਼ਾਮ 5:45 ਵਜੇ ਸ਼ਿਮਲਾ ਤੋਂ ਚੱਲਣ ਵਾਲੀ ਟਰੇਨ ਨੰਬਰ 52454 ਨੂੰ ਸ਼ਿਮਲਾ ਅਤੇ ਕਾਲਕਾ ਵਿਚਾਲੇ ਰੱਦ ਕਰ ਦਿੱਤਾ ਗਿਆ।

Advertisement

ਇਸੇ ਤਰ੍ਹਾਂ ਸ਼ਾਮ 6:40 ਵਜੇ ਸ਼ਿਮਲਾ ਤੋਂ ਚੱਲਣ ਵਾਲੀ ਟਰੇਨ ਨੰਬਰ 52456 ਨੂੰ ਵੀ ਸ਼ਿਮਲਾ ਅਤੇ ਕਾਲਕਾ ਵਿਚਾਲੇ ਰੱਦ ਕਰ ਦਿੱਤਾ ਗਿਆ।

Advertisement

ਰੇਲਵੇ ਵਲੋਂ ਕਿਹਾ ਗਿਆ ਹੈ ਕਿ ਟਰੈਕ ਦੀ ਬਹਾਲੀ ਤੋਂ ਬਾਅਦ ਪ੍ਰਭਾਵਿਤ ਰੇਲ ਸੇਵਾਵਾਂ ਸ਼ਿਮਲਾ ਤੋਂ ਕਾਲਕਾ ਵੱਲ ਚੱਲਣਗੀਆਂ। ਵਿਰਾਸਤੀ ਕਾਲਕਾ-ਸ਼ਿਮਲਾ ਰੂਟ ਉੱਤੇ ਆਮ ਰੇਲ ਆਵਾਜਾਈ ਨੂੰ ਬਹਾਲ ਕਰਨ ਲਈ ਰੇਲਵੇ ਅਤੇ ਇੰਜਨੀਅਰਿੰਗ ਟੀਮਾਂ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਮੌਨਸੂਨ ਕਾਰਨ ਸੂਬੇ ਵਿੱਚ ਕਈ ਸੜਕਾਂ ਹੋਈਆਂ ਬੰਦ

ਇਸ ਦੌਰਾਨ, ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਦੇ ਭਾਰੀ ਮੀਂਹ ਕਾਰਨ 'ਕੁਈਨ ਆਫ਼ ਦਾ ਹਿਲਜ਼' ਵਿੱਚ ਧੁੰਦ ਦੀ ਚਾਦਰ ਛਾਈ ਰਹੀ। ਹਿਮਾਚਲ ਪ੍ਰਦੇਸ਼ ਵਿੱਚ 30 ਜੂਨ ਤੋਂ ਸ਼ੁਰੂ ਹੋਏ ਮੌਨਸੂਨ ਦੇ 50 ਦਿਨਾਂ ਦੌਰਾਨ 197 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 81 ਮੌਤਾਂ ਮੀਂਹ ਕਾਰਨ ਅਤੇ 116 ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਸ਼ ਕਾਰਨ ਕੁੱਲ ਨੁਕਸਾਨ 1,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

ਮੰਗਲਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (SEOC) ਦੇ ਅੰਕੜਿਆਂ ਅਨੁਸਾਰ ਇੱਥੇ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੰਗਲਵਾਰ ਸ਼ਾਮ 5 ਵਜੇ ਤੱਕ ਹਿਮਾਚਲ ਪ੍ਰਦੇਸ਼ ਵਿੱਚ 88 ਸੜਕਾਂ ਬੰਦ ਸਨ। ਹਾਲਾਂਕਿ, ਦਿਨ ਵੇਲੇ ਬਹਾਲੀ ਦੇ ਕੰਮਾਂ ਵਿੱਚ ਤਰੱਕੀ ਹੋਈ, ਜਿਸ ਨਾਲ ਸਵੇਰੇ ਬੰਦ ਸੜਕਾਂ ਦੀ ਗਿਣਤੀ 105 ਤੋਂ ਘੱਟ ਕੇ ਹੇਠਾਂ ਆ ਗਈ।

Advertisement
×