DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

J&K Flash Floods: ਜੰਮੂ-ਕਸ਼ਮੀਰ ਦੇ ਪੁਣਛ-ਰਾਜੌਰੀ ਖੇਤਰ 'ਚ ਅਚਾਨਕ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਭਾਰੀ ਤਬਾਹੀ; 11 ਮੌਤਾਂ, ਕਈ ਲਾਪਤਾ

ਏਜੰਸੀਆਂ ਨੇ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ

  • fb
  • twitter
  • whatsapp
  • whatsapp
featured-img featured-img
Photo PTI
Advertisement

ਜੰਮੂ-ਕਸ਼ਮੀਰ ਦੇ ਦੋ ਸਰਹੱਦੀ ਜ਼ਿਲ੍ਹਿਆਂ ਪੁਣਛ ਅਤੇ ਰਾਜੌਰੀ ਵਿੱਚ ਐਤਵਾਰ ਨੂੰ ਤੇਜ਼ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਅਚਾਨਕ ਆਏ ਹੜ੍ਹ ਕਰਕੇ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਲੋਕ ਲਾਪਤਾ ਹੋ ਗਏ, ਜਿਸ ਤੋਂ ਬਾਅਦ ਕਈ ਏਜੰਸੀਆਂ ਨੇ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਤਬਾਹੀ ਪੁਣਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਤੋਂ ਸਾਹਮਣੇ ਆਈ ਹੈ, ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

Advertisement

ਮੁੱਖ ਮੰਤਰੀ ਉਮਰ ਅਬਦੁੱਲਾ, ਜੋ ਜੰਮੂ-ਕਸ਼ਮੀਰ ਨੂੰ ਦੁਬਾਰਾ ਸੂਬੇ ਦਾ ਦਰਜਾ (ਸਟੇਟਹੁੱਡ) ਦਿਵਾਉਣ ਲਈ ਰੱਖੇ ਗਏ ਪ੍ਰਦਰਸ਼ਨ ਦੇ ਸਿਲਸਿਲੇ ਵਿੱਚ ਦਿੱਲੀ ਗਏ ਹੋਏ ਸਨ, ਨੇ ਉੱਥੇ ਆਪਣਾ ਦੌਰਾ ਵਿਚਾਲੇ ਹੀ ਛੱਡ ਕੇ ਦੁਪਹਿਰ ਨੂੰ ਜੰਮੂ ਵਾਪਸ ਪਰਤਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਫੈਸਲਾ ਇਲਾਕੇ ਵਿੱਚ ਪਏ ਭਾਰੀ ਮੀਂਹ ਕਾਰਨ ਕੁਝ ਹਿੱਸਿਆਂ ਵਿੱਚ ਹਾਲਾਤ ਜ਼ਿਆਦਾ ਵਿਗੜਨ ਦੇ ਮੱਦੇਨਜ਼ਰ ਲਿਆ।

Advertisement

ਉੱਥੇ ਹੀ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਮੀਂਹ ਅਤੇ ਅਚਾਨਕ ਆਏ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੜਕੇ ਸੁਰਨਕੋਟ ਦੇ ਲੋਅਰ ਮੁੱਰਾ ਪਿੰਡ ਵਿੱਚ ਤੇਜ਼ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ ਇੱਕ ਮਕਾਨ ਢਹਿ ਗਿਆ, ਜਿਸ ਨਾਲ ਘਰ ਦੇ ਸਾਰੇ ਅੱਠ ਜੀਅ ਮਲਬੇ ਹੇਠਾਂ ਦੱਬ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚੋਂ ਦੋ ਸਾਲ ਦੇ ਬੱਚੇ ਸੋਫਿਆਨ ਯਾਸਰ ਸਮੇਤ ਪੰਜ ਲੋਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ, ਜਦਕਿ ਬਾਕੀ ਲਾਪਤਾ ਵਿਅਕਤੀਆਂ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ ਸੀ।

ਉਨ੍ਹਾਂ ਦੱਸਿਆ ਕਿ ਸਾਂਗਲਾ ਪਿੰਡ ਵਿੱਚ ਅਚਾਨਕ ਆਏ ਹੜ੍ਹ ਵਿੱਚ ਇੱਕ ਹੋਰ ਪਰਿਵਾਰ ਦਾ ਮਕਾਨ ਵਹਿ ਜਾਣ ਤੋਂ ਬਾਅਦ ਪਰਿਵਾਰ ਦੇ ਚਾਰ ਮੈਂਬਰ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਲਾਪਤਾ ਲੋਕਾਂ ਵਿੱਚ ਅਬਦੁਲ ਹਮੀਦ, ਪਤਨੀ ਸ਼ਰੀਫਾ ਬੇਗਮ, ਬੇਟੀ ਅਰੀਬਾ ਅਤੇ ਭੈਣ ਮਨੀਰਾ ਬੇਗਮ ਸ਼ਾਮਲ ਹਨ।

ਇਸ ਤੋਂ ਇਲਾਵਾ ਨੂਨਾਬੰਦੀ ਪਿੰਡ ਵਿੱਚ ਇੱਕ ਮਕਾਨ ਢਹਿ ਜਾਣ ਕਾਰਨ 28 ਸਾਲਾ ਔਰਤ ਨਾਜ਼ੀਆ ਕੌਸਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਪਤੀ ਮੁਹੰਮਦ ਹਫੀਜ਼ ਅਤੇ ਦੋ ਤੋਂ ਛੇ ਸਾਲ ਦੀ ਉਮਰ ਦੇ ਤਿੰਨ ਬੱਚਿਆਂ ਨੂੰ ਜ਼ਖਮੀ ਹਾਲਤ ਵਿੱਚ ਬਚਾ ਲਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ।

ਉੱਥੇ ਹੀ ਸਾਂਗਲਾਨੀ-ਸੁਰਨਕੋਟ ਵਿੱਚ ਮਕਾਨ ਢਹਿ ਜਾਣ ਕਾਰਨ ਸ਼ਾਹਜ਼ੈਬ ਅਹਿਮਦ (22) ਦੀ ਜਾਨ ਚਲੀ ਗਈ, ਜਦੋਂ ਕਿ ਮਾਰਹੋਤੇ ਵਿੱਚ ਇੱਕ ਨਾਬਾਲਗ ਲੜਕੀ, ਜਿਸ ਦੀ ਪਛਾਣ ਇਰਮ ਵਜੋਂ ਹੋਈ ਹੈ, ਇੱਕ ਨਾਲੇ ਵਿੱਚ ਡੁੱਬ ਗਈ। ਅਧਿਕਾਰੀਆਂ ਨੇ ਦੱਸਿਆ ਕਿ ਧੁੰਦਕ ਲਾਥੂਨ ਪੁਲ ਨੇੜੇ ਨਾਲੇ ਵਿੱਚੋਂ ਅਣਪਛਾਤੀ ਔਰਤ ਦੀ ਲਾਸ਼ ਵੀ ਬਾਹਰ ਕੱਢੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਜ਼ਿਲ੍ਹੇ ਦੀ ਹਵੇਲੀ ਤਹਿਸੀਲ ਵਿੱਚ ਕਰੀਬ ਅੱਧਾ ਦਰਜਨ ਮਕਾਨ ਢਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਰਾਜੌਰੀ ਸ਼ਹਿਰ ਦੀ ਇੱਕ ਨਦੀ ਵਿੱਚੋਂ ਵੀ ਇੱਕ ਔਰਤ ਦੀ ਲਾਸ਼ ਕੱਢੀ ਗਈ ਹੈ, ਜੋ ਰਾਤ ਭਰ ਪਏ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਦੀ ਲਪੇਟ ਵਿੱਚ ਆ ਗਈ ਸੀ। ਹੜ੍ਹ ਦਾ ਪਾਣੀ ਨੀਵੇਂ ਇਲਾਕਿਆਂ ਵਿੱਚ ਵੜਨ ਕਾਰਨ ਸੈਂਕੜੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ।

Advertisement
×