ਝਾਰਖੰਡ: ਜਲ ਸੈਨਾ ਨੇ ਡੈਮ ’ਚ ਕੱਢਿਆ ਲਾਪਤਾ ਹਵਾਈ ਜਹਾਜ਼ ਦਾ ਮਲਬਾ
ਜਮਸ਼ੇਦਪੁਰ, 27 ਅਗਸਤ ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਚਾਂਡਿਲ ਡੈਮ ਤੋਂ ਦੋ ਸੀਟਾਂ ਵਾਲੇ ਜਹਾਜ਼ ਦਾ ਮਲਬਾ ਬਾਹਰ ਕੱਢ ਲਿਆ ਹੈ। ਇਹ ਜਹਾਜ਼ 20 ਅਗਸਤ ਨੂੰ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ...
Advertisement
ਜਮਸ਼ੇਦਪੁਰ, 27 ਅਗਸਤ
ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਚਾਂਡਿਲ ਡੈਮ ਤੋਂ ਦੋ ਸੀਟਾਂ ਵਾਲੇ ਜਹਾਜ਼ ਦਾ ਮਲਬਾ ਬਾਹਰ ਕੱਢ ਲਿਆ ਹੈ। ਇਹ ਜਹਾਜ਼ 20 ਅਗਸਤ ਨੂੰ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀ ਟੀਮ ਨੇ ਵੀਰਵਾਰ ਨੂੰ ਪਾਇਲਟ ਕੈਪਟਨ ਜੀਤ ਸਤਰੂ ਅਤੇ ਟਰੇਨੀ ਪਾਇਲਟ ਸ਼ੁਭਰੋਦੀਪ ਦੱਤਾ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਭਾਰਤੀ ਜਲ ਸੈਨਾ ਦੀ ਟੀਮ ਨੇ ਐਤਵਾਰ ਨੂੰ ‘ਸੇਸਨਾ-152’ ਜਹਾਜ਼ ਦਾ ਪਤਾ ਲਗਾਉਣ ਤੋਂ ਬਾਅਦ ਸੋਮਵਾਰ ਸਵੇਰੇ 10 ਵਜੇ ਚਾਂਡਿਲ ਡੈਮ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਲ ਸੈਨਾ ਦੇ ਜਵਾਨਾਂ ਨੇ ਸੋਮਵਾਰ ਰਾਤ ਨੂੰ ਡੈਮ 'ਚ 15-18 ਮੀਟਰ ਦੀ ਡੂੰਘਾਈ ਤੋਂ ਗੁਬਾਰਿਆਂ ਦੀ ਮਦਦ ਨਾਲ ਜਹਾਜ਼ ਦੇ ਮਲਬੇ ਨੂੰ ਬਾਹਰ ਕੱਢਿਆ।
Advertisement
Advertisement