ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਝਾਰਖੰਡ: ਸੁਰੱਖਿਆ ਬਲਾਂ ਵੱਲੋਂ ਨਕਸਲੀ ਸੰਗਠਨ ਦੇ ਦੋ ਇਨਾਮੀ ਆਗੂ ਢੇਰ

ਰਾਂਚੀ, 24 ਮਈ ਸੁਰੱਖਿਆ ਬਲਾਂ ਨੇ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਝਾਰਖੰਡ ਜਨ ਮੁਕਤੀ ਪਰੀਸ਼ਦ ਦੇ ਦੋ ਦਹਿਸ਼ਤੀ ਆਗੂਆਂ ਨੂੰ ਢੇਰ ਕੀਤਾ ਹੈ। ਇਹ ਆਗੂ ਭਗੌੜੇ ਨਕਸਲੀ ਸੰਗਠਨ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚੋਂ ਇੱਕ ਉੱਤੇ 10 ਲੱਖ ਰੁਪਏ ਅਤੇ ਦੂਜੇ...
ਸੰਕੇਤਕ ਤਸਵੀਰ ਏਐੱਨਆਈ ਫਾਈਲ ਫੋਟੋ
Advertisement

ਰਾਂਚੀ, 24 ਮਈ

ਸੁਰੱਖਿਆ ਬਲਾਂ ਨੇ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਝਾਰਖੰਡ ਜਨ ਮੁਕਤੀ ਪਰੀਸ਼ਦ ਦੇ ਦੋ ਦਹਿਸ਼ਤੀ ਆਗੂਆਂ ਨੂੰ ਢੇਰ ਕੀਤਾ ਹੈ। ਇਹ ਆਗੂ ਭਗੌੜੇ ਨਕਸਲੀ ਸੰਗਠਨ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚੋਂ ਇੱਕ ਉੱਤੇ 10 ਲੱਖ ਰੁਪਏ ਅਤੇ ਦੂਜੇ ਉੱਤੇ 5 ਲੱਖ ਰੁਪਏ ਦਾ ਇਨਾਮ ਸੀ। ਸੂਤਰਾਂ ਨੇ ਦੱਸਿਆ ਕਿ ਇਸ ਸਮੂਹ ਦੇ ਇੱਕ ਹੋਰ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇੱਕ ਇੰਸਾਸ ਰਾਈਫਲ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਪੱਪੂ ਲੋਹਾਰਾ ਅਤੇ ਪ੍ਰਭਾਤ ਗੰਝੂ ਦੋਹਾਂ ਤੇ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਸੀ, ਨੂੰ ਢੇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਗੌੜੇ ਨਕਸਲੀ ਸੰਗਠਨ ਝਾਰਖੰਡ ਜਨ ਮੁਕਤੀ ਪਰੀਸ਼ਦ ਦੇ ਆਗੂ ਸਨ। ਅਧਿਕਾਰੀਆਂ ਅਨੁਸਾਰ ਕਾਰਵਾਈ ਅਜੇ ਵੀ ਜਾਰੀ ਹੈ। -ਪੀਟੀਆਈ

Advertisement

Advertisement
Tags :
Punjabi NewsPunjabi TribunePunjabi Tribune News