ਰਾਮਗੜ੍ਹ, 15 ਸਤੰਬਰਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮੁਰਬੰਦਾ ਲਾਰੀ ਨੇੜੇ ਬੁੱਧਵਾਰ ਸਵੇਰੇ ਬੱਸ ਅਤੇ ਵੈਗਨ ਆਰ ਕਾਰ ਵਿਚਕਾਰ ਸਿੱਧੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਕਾਰ ਉਪਰ ਚੜ੍ਹ ਗਈ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਇਸ ਕਾਰਨ ਕਾਰ ਵਿੱਚ ਬੈਠੇ ਪੰਜ ਜਣੇ ਮਾਰੇ ਗਏ। ਮਰਨ ਵਾਲਿਆਂ ਵਿੱਚ ਇੱਕ ਲੜਕਾ ਅਤੇ ਦੋ ਔਰਤਾਂ ਸ਼ਾਮਲ ਹਨ। ਲਾਸ਼ਾਂ ਦੀ ਹਾਲਤ ਐਨੀ ਖਰਾਬ ਹੈ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।