DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jharkhand: ਦੇਵੇਂਦਰ ਮਹਿਤੋ ਵੱਲੋਂ ਭੁੱਖ ਹੜਤਾਲ ਖ਼ਤਮ

ਝਾਰਖੰਡ ਵਿੱਚ ਮੁਲਾਜ਼ਮ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠੇ ਜੇ ਐੱਲ ਕੇ ਐੱਮ ਆਗੂ ਦੇਵੇਂਂਦਰ ਮਹਿਤੋ ਸਮੇਤ ਛੇ ਵਿੱਚੋਂ ਤਿੰਨ ਮੁਜ਼ਾਹਰਾਕਾਰੀਆਂ ਨੇ, ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ 2014 ਤੋਂ ਬਾਅਦ ਕਿਸੇ ਬਾਹਰੀ ਏਜੰਸੀ ਰਾਹੀਂ ਕਰਵਾਈਆਂ ਸਾਰੀਆਂ...

  • fb
  • twitter
  • whatsapp
  • whatsapp
featured-img featured-img
ਝਾਰਖੰਡ ਦੇ ਮੰਤਰੀ ਦੀਪਿਕਾ ਪਾਂਡੇ ਸਿੰਘ ਅਤੇ ਇਰਫਾਨ ਅੰਸਾਰੀ ਰਾਂਚੀ ਵਿੱਚ ਭੁੱਖ ਹੜਤਾਲੀ ਦੇਵੇਂਦਰ ਮਹਿਤੋ ਨੂੰ ਜੂਸ ਪਿਲਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਝਾਰਖੰਡ ਵਿੱਚ ਮੁਲਾਜ਼ਮ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠੇ ਜੇ ਐੱਲ ਕੇ ਐੱਮ ਆਗੂ ਦੇਵੇਂਂਦਰ ਮਹਿਤੋ ਸਮੇਤ ਛੇ ਵਿੱਚੋਂ ਤਿੰਨ ਮੁਜ਼ਾਹਰਾਕਾਰੀਆਂ ਨੇ, ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ 2014 ਤੋਂ ਬਾਅਦ ਕਿਸੇ ਬਾਹਰੀ ਏਜੰਸੀ ਰਾਹੀਂ ਕਰਵਾਈਆਂ ਸਾਰੀਆਂ ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ, ਆਪਣਾ ਵਰਤ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ 16 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਮਹਿਤੋ ਨੇ ਸੋਮਵਾਰ ਅੱਧੀ ਰਾਤ ਨੂੰ ਆਪਣਾ ਵਰਤ ਖ਼ਤਮ ਕਰ ਦਿੱਤਾ।

ਇਸੇ ਦੌਰਾਨ ਜੇ ਐੱਲ ਕੇ ਐੱਮ ਆਗੂ ਮਹਿਤੋ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਭਰਤੀ ਪ੍ਰਕਿਰਿਆ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਆਪਣੇ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਭਵਿੱਖ ਵਿੱਚ ਕੋਈ ਪੇਪਰ ਲੀਕ ਜਾਂ ਬੇਨਿਯਮੀ ਨਾ ਹੋਣ ਦੀ ਗਾਰੰਟੀ ਨਹੀਂ ਦਿੰਦੀ। ਜੇ ਪੀ ਐੱਸ ਸੀ-ਜੇ ਐੱਸ ਐੱਸ ਸੀ ਸੁਧਾਰ ਮੰਚ ਦੇ ਇੱਕ ਮੈਂਬਰ ਨੇ ਦੱਸਿਆ ਕਿ ਦੋ ਪ੍ਰਦਰਸ਼ਨਕਾਰੀਆਂ ਪ੍ਰੇਮ ਨਾਇਕ ਅਤੇ ਉੱਮੇ ਹਬੀਬਾ ਨੇ ਵੀ ਵਰਤ ਖ਼ਤਮ ਕਰ ਦਿੱਤਾ ਹੈ, ਜਦੋਂ ਕਿ ਤਿੰਨ ਹੋਰ ਰਾਹੁਲ ਕ੍ਰਾਂਤੀ, ਸਬਿਤਾ ਕੁਮਾਰੀ ਅਤੇ ਰੂਪੇਸ਼ ਪਾਲ ਦਾ ਵਰਤ ਅਜੇ ਜਾਰੀ ਹੈ। ਭਰਤੀ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ, ਪ੍ਰਦਰਸ਼ਨਕਾਰੀ ਹੁਣ ਰੋਸ ਮੁਜ਼ਾਹਰੇ ਨੂੰ ਖ਼ਤਮ ਕਰਨ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਪ੍ਰੀਖਿਆਵਾਂ ਰੱਦ ਕਰਨ ਦਾ ਇਹ ਐਲਾਨ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਸੋਮਵਾਰ ਨੂੰ ਇੱਥੇ ਰਾਜ ਸਕੱਤਰੇਤ ਵਿੱਚ ਹੋਈ ਲੰਮੀ ਕੈਬਨਿਟ ਮੀਟਿੰਗ ਤੋਂ ਬਾਅਦ ਲਿਆ ਗਿਆ ਸੀ।

Advertisement

ਵਿਦਿਆਰਥੀਆਂ ਤੇ ਸਰਕਾਰ ਨੇ ਸਹੀ ਰਾਸਤਾ ਚੁਣਿਆ: ਰਾਹੁਲ

Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁਜ਼ਾਹਰਾਕਾਰੀ ਵਿਦਿਆਰਥੀਆਂ ਅਤੇ ਝਾਰਖੰਡ ਸਰਕਾਰ ਦਰਮਿਆਨ ਬਣੀ ਸਹਿਮਤੀ ਦੀ ਸ਼ਲਾਘਾ ਕੀਤੀ ਹੈ। ਇਹੀ ਸਹੀ ਰਾਸਤਾ ਹੈ।

Advertisement
×