DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

JEE Advanced: ਆਈ ਆਈ ਟੀ ਰੁੜਕੀ ਨੇ ਨਤੀਜਾ ਪੋਰਟਲ ’ਚ ਤਕਨੀਕੀ ਨੁਕਸ ਦੀ ਗੱਲ ਕਬੂਲੀ

ਸਾਈਬਰ ਸੁਰੱਖਿਆ ਖੋਜਾਰਥੀ ਦੇ ਦਾਅਵਿਆਂ ਮਗਰੋਂ ਸੰਸਥਾ ਪਿੱਛੇ ਹਟੀ; ਰਿਕਾਰਡ ਨਾਲ ਛੇੜਛਾੜ ਦੀ ਸੰਭਾਵਨਾ ਤੋਂ ਇਨਕਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਆਈ ਆਈ ਟੀ ਰੁੜਕੀ ਨੇ ਪੁਸ਼ਟੀ ਕੀਤੀ ਹੈ ਕਿ ਜੇ ਈ ਈ (ਐਡਵਾਂਸਡ) 2026 ਦੇ ਨਤੀਜਾ ਪੋਰਟਲ ਨੂੰ ਕਲਾਊਡ ਸਟੋਰੇਜ ਕੰਨਫੀਗ੍ਰੇਸ਼ਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਕਾਬਿਲੇਗੌਰ ਹੈ ਕਿ ਇੱਕ ਕਿਸ਼ੋਰ, ਜਿਸ ਨੇ ਆਪਣੀ ਪਛਾਣ ਸਾਈਬਰ ਸੁਰੱਖਿਆ ਖੋਜਾਰਥੀ ਵਜੋਂ ਦੱਸੀ ਹੈ, ਨੇ ਦਾਅਵਾ ਕੀਤਾ ਸੀ ਕਿ ਲੱਖਾਂ ਵਿਦਿਆਰਥੀਆਂ ਦੀ ਨਿੱਜੀ ਅਤੇ ਪ੍ਰੀਖਿਆ ਵੇਰਵੇ ਨਾਲ ਸਬੰਧਤ ਜਾਣਕਾਰੀ ਤੱਕ ਬਿਨਾਂ ਕਿਸੇ ਪ੍ਰਵਾਨਗੀ ਦੇ ਰਸਾਈ ਕੀਤੀ ਜਾ ਸਕਦੀ ਸੀ।

ਇਸ ਸਾਲ ਦੀ ਪ੍ਰੀਖਿਆ ਲੈਣ ਵਾਲੇ ਆਈ ਆਈ ਟੀ-ਰੁੜਕੀ ਦਾ ਉਪਰੋਕਤ ਜਵਾਬ ਸਾਈਬਰ ਸੁਰੱਖਿਆ ਖੋਜਾਰਥੀ ਰਾਇਲਨ ਅਨਿਲ (16) ਵੱਲੋਂ ਐਕਸ ’ਤੇ ਕੀਤੇ ਉਸ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਨਤੀਜਾ ਪੋਰਟਲ ਦੇ ਜਨਤਕ ਕਲਾਊਡ ਸਟੋਰੇਜ ਐਂੱਡਪੁਆਇੰਟ ਤੱਕ ਪ੍ਰਮਾਣਿਕਤਾ ਤੋਂ ਬਗੈਰ ਹੀ ਰਸਾਈ ਸੰਭਵ ਸੀ, ਜਿਸ ਨਾਲ ਵੱਡੀ ਗਿਣਤੀ ਉਮੀਦਵਾਰਾਂ ਦਾ ਡੇਟਾ ਜੱਗ ਜ਼ਾਹਿਰ ਹੋ ਗਿਆ।

Advertisement

ਆਈ ਆਈ ਟੀ ਰੁੜਕੀ ਨੇ ਮੰਗਲਵਾਰ ਰਾਤੀਂ ਕਿਹਾ ਕਿ ਸਟੋਰ ਕੀਤਾ ਡੇਟਾ ਰੀਡ-ਓਨਲੀ ਮੋਡ ਵਿੱਚ ਸੀ, ਰਿਕਾਰਡ ਨਾਲ ਛੇੜਛਾੜ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਇਸ ਮਸਲੇ ਨਾਲ ਤਰਜੀਹੀ ਆਧਾਰ ’ਤੇ ਨਜਿੱਠਿਆ ਜਾ ਰਿਹਾ ਹੈ। ਵਰਤੋਂਕਾਰ ਨੇ ਦਾਅਵਾ ਕੀਤਾ ਕਿ ਕਰੀਬ 1.79 ਲੱਖ ਨਤੀਜਾ ਰਿਕਾਰਡ ਤੇ 1.87 ਲੱਖ ਐਡਮਿਟ ਕਾਰਡ ਪੀ ਡੀ ਐੱਫ’ਜ਼ ਤੱਕ ਰਸਾਈ ਸੰਭਵ ਸੀ, ਜਿਸ ਵਿੱਚ ਨਿੱਜੀ ਡੇਟਾ ਜਿਵੇਂ ਕਿ ਨਾਮ, ਜਨਮ ਤਰੀਕ ਤੇ ਮੋਬਾਈਲ ਨੰਬਰ ਵੀ ਸ਼ਾਮਲ ਸਨ।

Advertisement

ਜੇ ਈ ਈ (ਐਡਵਾਂਸਡ) 2026 ਦੇ ਨਤੀਜਾ ਪੋਰਟਲ ਵਿੱਚ ਇਹ ਤਕਨੀਕੀ ਖਾਮੀ ਅਜਿਹੇ ਮੌਕੇ ਸਾਹਮਣੇ ਆਈ ਹੈ ਜਦੋਂ ਸੀ ਯੂ ਈ ਟੀ-ਯੂ ਜੀ, ਨੀਟ-ਯੂ ਜੀ ਅਤੇ ਸੀ ਬੀ ਐੈੱਸ ਈ ਓ ਔਨ ਸਕਰੀਨ ਮਾਰਕਿੰਗ ਵਿੱਚ ਰੇੜਕੇ ਕਰ ਕੇ ਸਰਕਾਰ ਤੇ ਸਬੰਧਤ ਵਿਭਾਗਾਂ ਨੂੰ ਨਮੋੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈ ਆਈ ਟੀ’ਜ਼ ਤੇ ਹੋਰਨਾਂ ਪ੍ਰੀਮੀਅਰ ਇੰਜਨੀਅਰਿੰਗ ਸੰਸਥਾਵਾਂ ਵਿੱਚ ਦਾਖ਼ਲਿਆਂ ਲਈ ਜੇ ਈ ਈ ਐਡਵਾਂਸਡ ਦਾ ਨਤੀਜਾ 1 ਜੂਨ ਨੂੰ ਐਲਾਨਿਆ ਗਿਆ ਸੀ।

Advertisement
×