ਕਰੋਨਾ ਬੰਦਸ਼ਾਂ ਦੌਰਾਨ ਦੇਸ ਭਰ ’ਚ ਜਨਮਅਸ਼ਟਮੀ ਮਨਾਈ

ਕਰੋਨਾ ਬੰਦਸ਼ਾਂ ਦੌਰਾਨ ਦੇਸ ਭਰ ’ਚ ਜਨਮਅਸ਼ਟਮੀ ਮਨਾਈ

ਨਵੀਂ ਦਿੱਲੀ/ਮਥੁਰਾ/ਮੁੰਬਈ, 22 ਅਗਸਤ

ਕੋਵਿਡ-19 ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਇਸ ਵਰ੍ਹੇ ਜਨਮਅਸ਼ਟਮੀ ਮੌਕੇ ਮੰਦਰਾਂ ਵਿੱਚ ਵੱਡੀਆਂ ਭੀੜਾਂ ਨਹੀਂ ਲੱਗੀਆਂ। ਨਾ ਝਾਕੀਆਂ ਸਜਾਈਆਂ ਗਈਆਂ ਅਤੇ ਨਾ ਹੀ ਦਹੀਂ-ਹਾਂਡੀ ਦੇ ਰਵਾਇਤੀ ਜਸ਼ਨ ਮਨਾਏ ਗਏ।

ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਪੰਡਿਤਾਂ ਨੇ ਸਵੇਰ ਵੇਲੇ ਪੂਜਾ ਅਤੇ ਪ੍ਰਾਰਥਨਾ ਕੀਤੀ ਪਰ ਕੋਈ ਵਿਸ਼ੇਸ਼ ਸਮਾਗਮ, ਕ੍ਰਿਸ਼ਨਲੀਲਾ, ਝਾਕੀਆਂ ਅਤੇ ਲੰਗਰ ਨਹੀਂ ਲਗਾਏ ਗਏ ਕਿਉਂਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਸ਼ਰਧਾਲੂਆਂ ਦੀ ਅਾਮਦ ਸੀਮਤ ਕੀਤੀ ਗਈ ਸੀ। ਕਈ ਮੰਦਰਾਂ ਤੋਂ ਰਵਾਇਤੀ ਪੂਜਾ-ਪਾਠ ਦੀ ਵਿਧੀ ਆਨਲਾਈਨ ਦਿਖਾਈ ਗਈ। ਵੱਡੇ ਮੰਦਰਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਲੋਕ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਯਕੀਨੀ ਬਣਾਊਣ।ਭਗਵਾਨ ਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ਤੋਂ ਇਲਾਵਾ ਵਰਿੰਦਾਵਨ, ਨੰਦਗਾਓਂ, ਮਹਾਬਨ ਅਤੇ ਬਾਲਦਿਓ ਵਿੱਚ ਵੀ ਜਨਮਅਸ਼ਟਮੀ ਮੌਕੇ ਜਸ਼ਨ ਮੱਠੇ ਰਹੇ। ਆਮ ਤੌਰ ’ਤੇ ਇਨ੍ਹਾਂ ਤੀਰਥ ਅਸਥਾਨਾਂ ’ਤੇ ਜਨਮਅਸ਼ਟਮੀ ਮੌਕੇ ਹਰ ਵਰ੍ਹੇ ਲੱਖਾਂ ਸ਼ਰਧਾਲੂ ਪੁੱਜਦੇ ਹਨ। ਇਸਕੋਨ ਮੰਦਰਾਂ ਵਿੱਚ ਵੀ ਸੀਮਤ ਸ਼ਰਧਾਲੂਆਂ ਨੂੰ ਪੂਜਾ ਕਰਨ ਦੀ ਆਗਿਆ ਦਿੱਤੀ ਗਈ। -ਪੀਟੀਆਈ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All