Jammu Srinagar Road Closedਜੰਮੂ-ਕਸ਼ਮੀਰ ’ਚ ਢਿੱਗਾਂ ਡਿੱਗਣ ਕਾਰਨ ਕੌਮੀ ਮਾਰਗ ਬੰਦ
ਊਧਮਪੁਰ ਵਿੱਚ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਢਿੱਗਾਂ ਡਿੱਗ ਗਈਆਂ ਜਿਸ ਕਾਰਨ ਇਸ ਮਾਰਗ ਦਾ ਦੂਜੇ ਸ਼ਹਿਰਾਂ ਨਾਲ ਸੰਪਰਕ ਟੁੱਟ ਗਿਆ। ਜਾਣਕਾਰੀ ਅਨੁਸਾਰ ਸਮਰੋਲੀ ਪਿੰਡ ਦੇ ਦੇਵਾਲ ਪੁਲ ਨੇੜੇ ਅੱਜ ਸਵੇਰ ਢਿੱਗਾਂ ਡਿੱਗੀਆਂ। ਇਸ ਕਾਰਨ ਕਸ਼ਮੀਰ ਵੱਲ ਜਾਣ ਵਾਲੀ ਸੜਕ ਬੰਦ...
Advertisement
ਊਧਮਪੁਰ ਵਿੱਚ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਢਿੱਗਾਂ ਡਿੱਗ ਗਈਆਂ ਜਿਸ ਕਾਰਨ ਇਸ ਮਾਰਗ ਦਾ ਦੂਜੇ ਸ਼ਹਿਰਾਂ ਨਾਲ ਸੰਪਰਕ ਟੁੱਟ ਗਿਆ। ਜਾਣਕਾਰੀ ਅਨੁਸਾਰ ਸਮਰੋਲੀ ਪਿੰਡ ਦੇ ਦੇਵਾਲ ਪੁਲ ਨੇੜੇ ਅੱਜ ਸਵੇਰ ਢਿੱਗਾਂ ਡਿੱਗੀਆਂ। ਇਸ ਕਾਰਨ ਕਸ਼ਮੀਰ ਵੱਲ ਜਾਣ ਵਾਲੀ ਸੜਕ ਬੰਦ ਹੋ ਗਈ। ਪ੍ਰਸ਼ਾਸਨ ਨੇ ਲੋਕਾਂ ਨੂੰ ਹਾਈਵੇਅ ’ਤੇ ਮਲਬਾ ਹਟਾਉਣ ਦਾ ਕੰਮ ਪੂਰਾ ਹੋਣ ਤੱਕ ਯਾਤਰਾ ਨਾ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ 16 ਜੁਲਾਈ ਦੀ ਸ਼ਾਮ ਨੂੰ ਮੀਂਹ ਕਾਰਨ ਰਾਇਲਪਾਥਰੀ ਅਤੇ ਬ੍ਰਾਰੀਮਾਰਗ ਵਿਚਕਾਰ ਢਿੱਗਾਂ ਡਿੱਗਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਅਤੇ ਵੱਡੀ ਗਿਣਤੀ ਸ਼ਰਧਾਲੂ ਫਸ ਗਏ ਸਨ। ਇਸ ਤੋਂ ਬਾਅਦ ਫੌਜ ਨੇ ਇਲਾਕੇ ਵਿੱਚ ਫਸੇ ਲਗਪਗ 500 ਯਾਤਰੀਆਂ ਨੂੰ ਤੰਬੂਆਂ ਵਿੱਚ ਠਹਿਰਾਇਆ ਅਤੇ ਚਾਹ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਸੀ। ਇਸ ਤੋਂ ਇਲਾਵਾ 3,000 ਹੋਰ ਸ਼ਰਧਾਲੂਆਂ ਲਈ ਵੀ ਪ੍ਰਬੰਧ ਕੀਤੇ ਗਏ ਸਨ।
Advertisement
Advertisement