Jammu and Kashmir: ਐੱਨ ਆਈ ਏ ਨੇ 10 ਥਾਵਾਂ ’ਤੇ ਛਾਪੇ ਮਾਰੇ
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਅੱਜ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ ਦੇ ਹੈਂਡਲਰਾਂ ਅਤੇ ਉਨ੍ਹਾਂ ਦੇ ਕਥਿਤ ਸਥਾਨਕ ਸਰਗਰਮ ਵਰਕਰਾਂ ਦੇ ਨੈੱਟਵਰਕ ਨਾਲ ਜੁੜੀ ਸਰਹੱਦ ਪਾਰਲੀ ਅਤਿਵਾਦੀ ਸਾਜ਼ਿਸ਼ ਦੇ ਸਿਲਸਿਲੇ ਵਿੱਚ ਜੰਮੂ ਕਸ਼ਮੀਰ ’ਚ 10 ਥਾਵਾਂ ਉੱਤੇ...
Advertisement
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਅੱਜ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ ਦੇ ਹੈਂਡਲਰਾਂ ਅਤੇ ਉਨ੍ਹਾਂ ਦੇ ਕਥਿਤ ਸਥਾਨਕ ਸਰਗਰਮ ਵਰਕਰਾਂ ਦੇ ਨੈੱਟਵਰਕ ਨਾਲ ਜੁੜੀ ਸਰਹੱਦ ਪਾਰਲੀ ਅਤਿਵਾਦੀ ਸਾਜ਼ਿਸ਼ ਦੇ ਸਿਲਸਿਲੇ ਵਿੱਚ ਜੰਮੂ ਕਸ਼ਮੀਰ ’ਚ 10 ਥਾਵਾਂ ਉੱਤੇ ਛਾਪੇ ਮਾਰੇ। ਐੱਨ ਆਈ ਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਛਾਪੇ ਸਾਜ਼ਿਸ਼ ਨਾਲ ਸਬੰਧਤ ਹੋਰ ਸਬੂਤ ਜੁਟਾਉਣ ਅਤੇ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਨੂੰ ਸਹਾਇਤਾ ਮੁਹੱਈਆ ਕਰਨ ਵਾਲੇ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਾਉਣ ਲਈ ਕੁਪਵਾੜਾ, ਕੁਲਗਾਮ, ਬਾਂਦੀਪੋਰਾ, ਬਾਰਾਮੂਲਾ ਅਤੇ ਸੋਪੋਰ ਵਿੱਚ ਮਾਰੇ ਗਏ। ਬਿਆਨ ਵਿੱਚ ਕਿਹਾ ਗਿਆ ਹੈ, ‘‘ਛਾਪਿਆਂ ਦੌਰਾਨ ਮਾਮਲੇ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਹੋਰ ਸਬੂਤਾਂ ਨਾਲ ਇਸ ਨੂੰ ਮਿਲਾ ਕੇ ਦੇਖਿਆ ਜਾ ਰਿਹਾ ਹੈ।’’
Advertisement
Advertisement
×

