DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ-ਕਸ਼ਮੀਰ ਚੋਣਾਂ: ਕਾਂਗਰਸ ਨਾਲ ਬਹੁਤੀਆਂ ਸੀਟਾਂ ’ਤੇ ਸਹਿਮਤੀ ਹੋ ਚੁੱਕੀ ਹੈ, ਕੁੱਝ-ਇਕ ’ਤੇ ਬਾਕੀ ਹੈ: ਉਮਰ ਅਬਦੁੱਲਾ

ਸ੍ਰੀਨਗਰ, 23 ਅਗਸਤ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀਆਂ ਬਹੁਤੀਆਂ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਨਾਲ ਸਹਿਮਤੀ ਹੋ ਗਈ ਹੈ ਤੇ ਕੁੱਝ ’ਤੇ ਗੱਲਬਾਤ ਅੰਤਮ ਪੜਾਅ ’ਤੇ ਹੈ। ਐੱਨਸੀ ਅਤੇ ਕਾਂਗਰਸ ਨੇ...
  • fb
  • twitter
  • whatsapp
  • whatsapp
Advertisement

ਸ੍ਰੀਨਗਰ, 23 ਅਗਸਤ

ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀਆਂ ਬਹੁਤੀਆਂ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਨਾਲ ਸਹਿਮਤੀ ਹੋ ਗਈ ਹੈ ਤੇ ਕੁੱਝ ’ਤੇ ਗੱਲਬਾਤ ਅੰਤਮ ਪੜਾਅ ’ਤੇ ਹੈ। ਐੱਨਸੀ ਅਤੇ ਕਾਂਗਰਸ ਨੇ ਜੰਮੂ ਅਤੇ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦਾ ਐਲਾਨ  ਕੀਤਾ ਹੈ। ਜਨਾਬ ਉਮਰ ਨੇ ਪੱਤਰਕਾਰਾਂ ਨੂੰ ਕਿਹਾ,‘ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਕੁੱਲ 90 ਵਿੱਚੋਂ ਬਹੁਤੀਆਂ ’ਤੇ ਆਪਸੀ ਵੰਡ ਬਾਰੇ ਸਹਿਮਤ ਹੋ ਗਏ ਹਾਂ ਤੇ ਬਾਕੀਆਂ ਬਾਰੇ ਚਰਚਾ ਚੱਲ ਰਹੀ ਹੈ। ਅੱਜ ਵੀ ਮੀਟਿੰਗਾਂ ਹੋਣਗੀਆਂ ਅਤੇ ਬਾਕੀ ਸੀਟਾਂ 'ਤੇ ਵੀ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਦੀ ਕੋਸ਼ਿਸ਼ ਕਰਾਂਗੇ।’ ਜੰਮੂ-ਕਸ਼ਮੀਰ ਦੇ ਸਾਬਕਾ ਰਾਜ ਦੇ ਸਾਬਕਾ ਮੁੱਖ ਮੰਤਰੀ ਨੇ ਹਾਲਾਂਕਿ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।

Advertisement

Advertisement
×