DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਸ਼ੰਕਰ ਅਮਰੀਕੀ ਵਿੱਤ ਮੰਤਰੀ ਬੈਸੈਂਟ ਨੂੰ ਮਿਲੇ

ਅਾਰਥਿਕ ਭਾਈਵਾਲੀ ਤੇ ਰਣਨੀਤਕ ਸਹਿਯੋਗ ਅੱਗੇ ਲਿਜਾਣ ਬਾਰੇ ਚਰਚਾ

  • fb
  • twitter
  • whatsapp
  • whatsapp
featured-img featured-img
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅਮਰੀਕੀ ਵਿੱਤ ਮੰਤਰੀ ਸਕੌਟ ਬੈਂਸੈਂਟ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਭਾਰਤ ਦੇ ਵਿਦੇਸ਼ ਮੰਤਰੀ ਐੈੱਸ ਜੈਸ਼ੰਕਰ ਨੇ ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੈਸੈਂਟ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੀ ਆਰਥਿਕ ਭਾਈਵਾਲੀ ਤੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ। ਜੈਸ਼ੰਕਰ ਨੇ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਅਮਰੀਕੀ ਵਿੱਤ ਮੰਤਰੀ ਸਕੌਟ ਬੈਂਸੈਂਟ ਨਾਲ ਅੱਜ ਵਾਸ਼ਿੰਗਟਨ ਡੀ ਸੀ ਵਿੱਚ ਮਿਲ ਕੇ ਖ਼ੁਸ਼ੀ ਹੋਈ। ਇਸ ਮੌਕੇ ਭਾਰਤ-ਅਮਰੀਕਾ ਆਰਥਿਕ ਭਾਈਵਾਲੀ ਤੇ ਰਣਨੀਤਕ ਸਹਿਯੋਗ ਨੂੰ ਅੱਗੇ ਲਿਜਾਣ ਬਾਰੇ ਕਾਰਗਰ ਵਿਚਾਰ ਚਰਚਾ ਹੋਈ।’’ ਉੱਧਰ, ਬੈਂਸੈਂਟ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਜੈਸ਼ੰਕਰ ਨਾਲ ਮੀਟਿੰਗ ਵਧੀਆ ਰਹੀ।

ਜੈਸ਼ੰਕਰ 2 ਫਰਵਰੀ ਤੋਂ ਅਮਰੀਕਾ ਦੀ ਤਿੰਨ ਰੋਜ਼ਾ ਫੇਰੀ ’ਤੇ ਹਨ, ਜਿੱਥੇ ਉਹ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਸੱਦੀ ਦੁਰਲੱਭ ਖਣਿਜਾਂ ਬਾਰੇ ਮੰਤਰੀ ਪੱਧਰ ਦੀ ਬੈਠਕ ਵਿਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਵਿਦੇਸ਼ ਵਿਭਾਗ ਵਿਚ ਮਾਰਕੋ ਰੂਬੀਓ ਨਾਲ ਵੀ ਦੁਵੱਲੀ ਵਿਚਾਰ ਚਰਚਾ ਕੀਤੀ। ਦੋਵਾਂ ਨੇ ਦੁਰਲਭ ਖਣਿਜਾਂ ਅਤੇ ਖਣਨ ਨੂੰ ਲੈ ਕੇ ਦੁਵੱਲੇ ਸਹਿਯੋਗ ਨੂੰ ਰਸਮੀ ਰੂਪ ਦੇਣ ਬਾਰੇ ਵੀ ਚਰਚਾ ਕੀਤੀ।

Advertisement

Advertisement
Advertisement
×