ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦਾ ਸੱਦਾ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੰਜਵੇਂ ਕੌਟੱਲਿਆ ਆਰਥਿਕ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ (ਯੂ ਐੱਨ) ਵਿੱਚ ਵੱਡੇ ਸੁਧਾਰਾਂ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਸੰਸਥਾ ਯੂਕਰੇਨ ਅਤੇ ਖਾੜੀ ਦੇਸ਼ਾਂ ਵਿੱਚ ਤਣਾਅ ਸਮੇਤ ਆਲਮੀ ਮੁੱਦਿਆਂ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੰਜਵੇਂ ਕੌਟੱਲਿਆ ਆਰਥਿਕ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ (ਯੂ ਐੱਨ) ਵਿੱਚ ਵੱਡੇ ਸੁਧਾਰਾਂ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਸੰਸਥਾ ਯੂਕਰੇਨ ਅਤੇ ਖਾੜੀ ਦੇਸ਼ਾਂ ਵਿੱਚ ਤਣਾਅ ਸਮੇਤ ਆਲਮੀ ਮੁੱਦਿਆਂ ’ਤੇ ਫ਼ੈਸਲੇ ਲੈਣ ਵਿੱਚ ਬੇਮਾਅਨਾ ਸਾਬਤ ਹੋ ਰਹੀ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਖੜੋਤ ਆ ਚੁੱਕੀ ਹੈ ਅਤੇ ਇਹ ਹੁਣ ਪੂਰੀ ਦੁਨੀਆ ਦੇ ਹਿੱਤਾਂ ਦੀ ਤਰਜਮਾਨੀ ਨਹੀਂ ਕਰਦੀ। ਉਨ੍ਹਾਂ ਦਲੀਲ ਦਿੱਤੀ ਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਮੌਕੇ ਇਸਦੇ ਮੈਂਬਰ ਦੇਸ਼ 51 ਸਨ, ਜੋ ਹੁਣ ਚਾਰ ਗੁਣਾਂ ਵਧ ਚੁੱਕੇ ਹਨ; ਅਜਿਹੇ ਵਿੱਚ ਪੁਰਾਣੇ ਪ੍ਰਬੰਧ ਨਾਲ ਕੰਮ ਨਹੀਂ ਚੱਲ ਸਕਦਾ ਅਤੇ ਇਸ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਦੇਸ਼ ਅਫ਼ਰੀਕਾ ਦੇ ਨਾਂ ਦੀ ਆੜ ਹੇਠ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਨੂੰ ਰੋਕ ਰਹੇ ਹਨ, ਜਦਕਿ ਅਫ਼ਰੀਕੀ ਦੇਸ਼ ਖ਼ੁਦ ਸੁਧਾਰ ਚਾਹੁੰਦੇ ਹਨ। ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸੰਯੁਕਤ ਰਾਸ਼ਟਰ ਨੂੰ ਲਾਂਭੇ ਕਰਨ ਦੀ ਬਜਾਏ ਇਸਨੂੰ ਸੁਧਾਰਨ ਅਤੇ ਠੀਕ ਕਰਨ ਦੀ ਲੋੜ ਹੈ। ਕੌਮਾਂਤਰੀ ਵਿੱਤੀ ਅਤੇ ਵਪਾਰਕ ਪ੍ਰਣਾਲੀ ਬਾਰੇ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਭਰ ਵਿੱਚ ਇਹ ਭਾਵਨਾ ਬਣ ਚੁੱਕੀ ਹੈ ਕਿ ਮੌਜੂਦਾ ਵਪਾਰਕ ਪ੍ਰਬੰਧ ਟੁੱਟ ਚੁੱਕਾ ਹੈ; ਗ਼ੈਰ-ਬਾਜ਼ਾਰੂ ਰੁਝਾਨਾਂ ਨੇ ਕੌਮਾਂਤਰੀ ਅਰਥਚਾਰੇ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। -ਪੀਟੀਆਈ

